Punjab

ਮੋਗਾ ‘ਚ ਇਸ ਦਿਨ ਵਾਰਿਸ ਪੰਜਾਬ ਵੱਲੋਂ ਦੀਪ ਸਿੱਧੂ ਦੀ ਬਰਸੀ ਮਨਾਈ ਜਾਵੇਗਾ । 2 ਚੀਜ਼ਾਂ ਹੋਣਗੀਆਂ ਖਾਸ !

ਬਿਉਰੋ ਰਿਪੋਰਟ : 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ 1 ਸਾਲ ਪੂਰਾ ਹੋਣ ਜਾ ਰਿਹਾ ਹੈ। ਮੌਤ ਨੂੰ ਲੈਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ । ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਪਿਛਲੇ ਹਫਤੇ ਵੀਡੀਓ ਮੈਸੇਜ ਨਸ਼ਰ ਕਰਕੇ ਸਾਫ ਕਰ ਦਿੱਤਾ ਸੀ ਕਿ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਸਾਜਿਸ਼ ਨਹੀਂ ਸੀ । ਜਿਹੜੇ ਲੋਕ ਅਜਿਹਾ ਕਹਿ ਰਹੇ ਹਨ ਉਨ੍ਹਾਂ ਦਾ ਕੋਈ ਆਪਣਾ ਮਕਸਦ ਹੋ ਸਕਦਾ ਹੈ । ਸੜਕ ਦੁਰਘਟਨਾ ਵੇਲੇ ਰੀਨਾ ਰਾਏ ਉਸੇ ਕਾਰ ਵਿੱਚ ਮੌਜੂਦ ਸੀ ਜਿਸ ਵਿੱਚ ਦੀਪ ਸਿੱਧੂ ਮੌਜੂਦ ਸੀ। ਉਧਰ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਰੀਨਾ ਰਾਏ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਦੀਪ ਸਿੱਧੂ ਨੂੰ ਸਾਜਿਸ਼ ਦੇ ਤਹਿਤ ਮਾਰਿਆ ਗਿਆ ਹੈ ਅਤੇ ਉਸ ਨੂੰ ਸੜਕ ਦੁਰਘਟਨਾ ਦੀ ਸ਼ਕਲ ਦਿੱਤੀ ਗਈ ਹੈ । ਭਾਈ ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੱਤਾ ਅਤੇ ਪਹਿਲੀ ਬਰਸੀ ਮੌਕੇ ਸ਼ਹੀਦੀ ਸਮਾਗਮ ਦਾ ਐਲਾਨ ਕੀਤਾ ਹੈ । 

 

ਇਸ ਪਿੰਡ ਵਿੱਚ ਹੋਵੇਗਾਾ ਸ਼ਹੀਦੀ ਸਮਾਗਮ

ਦੀਪ ਸਿੱਧ ਦੀ ਮੌਤ 15 ਫਰਵਰੀ 2022 ਨੂੰ ਸੜਕ ਹਾਦਸੇ ਦੌਰਾਨ ਹੋਈ ਸੀ ਜਦੋਂ ਉਹ ਦਿੱਲੀ ਤੋਂ ਪੰਜਾਬ ਆ ਰਹੇ ਸਨ । 1 ਸਾਲ ਪੂਰੇ ਹੋਣ ‘ਤੇ ਪਰਿਵਾਰ ਵੱਲੋਂ 15 ਫਰਵਰੀ ਨੂੰ ਖਾਸ ਪ੍ਰੋਗਰਾਮ ਉਲੀਕਿਆ ਹੈ ਜਿਸ ਦੀ ਵਜ੍ਹਾ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੇ 4 ਦਿਨ ਬਾਅਦ 19 ਫਰਵਰੀ ਵੱਖ ਤੋਂ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ । ਵੀਡੀਓ ਮੈਸੇਜ ਜਾਰੀ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਪਹਿਲੀ ਬਰਸੀ ਮਿਤੀ 19 ਫ਼ਰਵਰੀ 2023 ਨੂੰ ਮਨਾਈ ਜਾਵੇਗੀ ।‘ਸ਼ਹੀਦੀ ਸਮਾਗਮ’ ਪਿੰਡ ਬੁੱਧਸਿੰਘ ਵਾਲਾ(ਮੋਗਾ) ਵਿਖੇ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਉਪਰੰਤ ਸ਼ਬਦ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਹੋਵੇਗੀ, ਫਿਰ ਭਾਈ ਅੰਮ੍ਰਿਤਪਾਲ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ। ਵਾਰਿਸ ਪੰਜਾਬ ਦੇ ਮੁੱਖੀ ਨੇ ਦੱਸਿਆ ਕਿ ਦੀਪ ਸਿੱਧੂ ਆਪ ਵੀ ਅੰਮ੍ਰਿਤਪਾਨ ਕਰਨ ਜਾ ਰਹੇ ਸਨ ਅਤੇ ਇਸੇ ਲਈ ਉਨ੍ਹਾਂ ਦੀ ਯਾਦ ਵਿੱਚ ‘ਗੁਰਭਾਈ ਮੁਹਿੰਮ’ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਸੰਚਾਰ ਹੋਵੇਗਾ। ਟੀਮ ਦੀਪ ਸਿੱਧੂ ਵੱਲੋਂ ਤਿਆਰ ਕੀਤੇ ਸ਼ਹੀਦੀ ਦਰਵਾਜ਼ੇ ਦਾ ਉਦਘਾਟਨ ਕੀਤਾ ਜਾਵੇਗਾ।