‘ਦ ਖ਼ਾਲਸ ਬਿਊਰੋ :- 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਲਾਲ ਕਿਲ੍ਹੇ ‘ਤੇ ਹੋਈ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਨੂੰ ਪੁਲਿਸ ਅੱਜ ਲਾਲ ਕਿਲ੍ਹੇ ‘ਤੇ ਲੈ ਕੇ ਪਹੁੰਚੇਗੀ। 26 ਜਨਵਰੀ ਦੀ ਪੂਰੀ ਘਟਨਾ ਨੂੰ ਰਿਕ੍ਰਿਏਟ ਕੀਤਾ ਜਾਵੇਗਾ। ਦੀਪ ਸਿੱਧੂ ਨਾਲ ਇਕਬਾਲ ਸਿੰਘ ਵੀ ਮੌਜੂਦ ਹੋਣਗੇ। ਜਾਣਕਾਰੀ ਮੁਤਾਬਕ ਦੋਵੇਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਮੌਜੂਦ ਸੀ। ਦੋਵਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਹੈ। ਦੋ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਪੜਤਾਲ ਕਰਨਗੀਆਂ।
ਲਾਲ ਕਿਲ੍ਹੇ ‘ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਪੁਲਿਸ ਲਾਲ ਕਿਲ੍ਹੇ ਦੀਆਂ ਸਾਰੀਆਂ ਜਗ੍ਹਾਵਾਂ ‘ਤੇ ਲੈ ਕੇ ਜਾਵੇਗੀ। ਦੀਪ ਸਿੱਧੂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਸ਼ਿਆਰਪੁਰ ਤੋਂ ਇਕਬਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।