ਬਿਉਰੋ ਰਿਪੋਰਟ : ਜ਼ੀਰਾ ਦੀ ਮਾਲਬਰੋਜ ਫੈਕਟਰੀ ਦੇ ਮਾਲਿਕ ਦੀਪ ਮਲਹੋਤਰਾ ਦੇ ਪੁੱਤਰ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ । ਪੁੱਤਰ ਗੌਤਮ ਮਲਹੋਤਰਾ ਦੀ ਗ੍ਰਿਫਤਾਰੀ ਬੁੱਧਵਾਰ ਨੂੰ ਸਵੇਰ ਵੇਲੇ ਕੀਤੀ ਗਈ ਹੈ । ਉਨ੍ਹਾਂ ਦਾ ਨਾਂ ਦਿੱਲੀ ਦੇ ਕਥਿੱਤ ਸ਼ਰਾਬ ਘੁਟਾਲੇ ਵਿੱਚ ਆ ਰਿਹਾ ਸੀ । ਕੁਝ ਦਿਨ ਪਹਿਲਾਂ ਹੀ ED ਨੇ ਦੀਪ ਮਲਹੋਤਰਾ ਦੇ ਫਰੀਦਕੋਟ ਅਤੇ ਮਾਨਸਾ ਦੇ ਟਿਕਾਣਿਆਂ ‘ਤੇ ਰੇਡ ਕੀਤੀ ਸੀ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਸਨ । ਜਿਸ ਦੇ ਅਧਾਰ ‘ਤੇ ਹੀ ਗੌਤਮ ਮਲਹੋਤਰਾ ਦੀ ਗ੍ਰਿਫਤਾਰੀ ਕੀਤੀ ਗਈ ਹੈ । ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਨਜਾਇਜ਼ ਤਰੀਕੇ ਨਾਲ ਪੈਸੇ ਦਾ ਟਰਾਂਸਫਰ ਕੀਤਾ ਗਿਆ ਅਤੇ ਮਨੀ ਲਾਂਡਰਿੰਗ ਕੀਤੀ ਗਈ । ਦਿੱਲੀ ਦੀ ਨਵੀਂ ਐਕਸਾਇਜ ਪਾਲਿਸੀ ਨੂੰ ਲੈਕੇ ਜਦੋਂ ਕਈ ਸਵਾਲ ਉੱਠੇ ਸਨ ਇਸ ਵਿੱਚ ਦੀਪ ਮਲਹੋਤਰਾ ਦੀ ਕੰਪਨੀ ਦਾ ਨਾਂ ਵੀ ਆਇਆ ਸੀ । ਇਸ ਮਾਮਲੇ ਦੀ ਜਾਂਚ CBI ਅਤੇ ED ਦੋਵੇ ਕਰ ਰਹੇ ਹਨ । ਹੁਣ ਤੱਕ ਕਈ ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਦਿੱਲੀ ਦੇ ਖਜ਼ਾਨਾ ਮੰਤਰੀ ਮਨੀਸ਼ ਸਿਸੋਦੀਆ ਵੀ ਇਸ ਜਾਂਚ ਦੇ ਘੇਰੇ ਵਿੱਚ ਹਨ ।
ਦਿੱਲੀ ਦੇ ਉੱਪ ਰਾਜਪਾਲ ਨੇ ਮੁੱਖ ਸਕੱਤਰ ਦੀ ਰਿਪੋਰਟ ਦੇ ਅਧਾਰ ‘ਤੇ ਨਵੀਂ ਐਕਸਾਇਜ਼ ਪਾਲਿਸੀ ਦੀ ਜਾਂਚ ED ਅਤੇ ਇਨਕਮ ਟੈਕਸ ਵਿਭਾਗ ਨੂੰ ਸੌਂਪੀ ਸੀ । ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਅਤੇ ਸ਼ਰਾਬ ਮਾਫੀਆਂ ‘ਤੇ ਈਡੀ ਦਾ ਸ਼ਿਕੰਜਾ ਕੱਸਿਆ ਸੀ । ਦੀਪ ਮਲਹੋਤਰਾ ਦੀ ਕੰਪਨੀ ਦਾ ਨਾਂ ਵੀ ਲਗਾਤਾਰ ਸਾਹਮਣੇ ਆ ਰਿਹਾ ਸੀ । ਇਲਜ਼ਾਮ ਲੱਗ ਰਹੇ ਸਨ ਕਿ ਕੇਜਰੀਵਾਲ ਸਰਕਾਰ ਨੇ ਕੁਝ ਖਾਸ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਪਾਲਿਸੀ ਵਿੱਚ ਹੇਰਾ-ਫੇਰੀ ਕੀਤੀ ਸੀ । ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ CBI ਨੇ ਕੇਸ ਦਰਜ ਕੀਤੀ ਸੀ । ਉਨ੍ਹਾਂ ਦੇ ਘਰ ਅਤੇ ਬੈਂਕ ਖਾਤਿਆਂ ਦੇ ਲਾਕਰਾਂ ਦੀ ਤਲਾਸ਼ੀ ਲਈ ਗਈ ਸੀ । ਮਾਲਬਰੋਜ ਫੈਕਟਰੀ ਨੂੰ ਬੰਦ ਨਾ ਕਰਨ ਨੂੰ ਲੈਕੇ ਇਸੇ ਲਈ ਮਾਨ ਸਰਕਾਰ ‘ਤੇ ਵੀ ਸਵਾਲ ਉੱਠ ਰਹੇ ਸਨ । ਟਰੈਕਟਰ ਟੂ ਟਵਿੱਟਰ ਨੇ ਵੀ ਟਵੀਟ ਕਰਦੇ ਹੋਏ ਤੰਜ ਕੱਸਿਆ ਕਿ ਪੰਜਾਬ ਦੇ ਅਡਾਨੀ ਦੇ ਪੁੱਤਰ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਨੇ ਲਿਖਿਆ ‘ED ਨੇ ਪੰਜਾਬ ਸਰਕਾਰ ਦਾ ਅਡਾਨੀ ਮੰਨੇ ਜਾਂਦੇ ਦੀਪ ਮਲਹੋਤਰਾ ਦੇ ਪੁੱਤਰ ਗੌਰਵ ਮਲਹੋਤਰਾ ਨੂੰ ਦਿੱਲੀ ਸ਼ਰਾਬ ਸਕੈਮ ਵਿੱਚ ਗਿਰਫਤਾਰ ਕਰ ਲਿਆ ਹੈ,ਗੌਰਵ Oasis Group ਦੇ ਨਾਮ ਹੇਠ ਕਈ ਸ਼ਰਾਬ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਦਾ ਮਾਲਕ ਹੈ ਜੋ ਦੀਪ ਮਲਹੋਤਰਾ ਦੇ ਦਿੱਲੀ ਦੇ ਸ਼ਰਾਬ ਕਰੋਬਾਰ ਨੂੰ ਸਾਂਭਦੀਆਂ ਹਨ।’
2/2
ਇਹ ਸ਼ਰਾਬ ਮਾਫੀਆ ਦਾ ਹੀ ਖੌਫ ਸੀ ਕਿ @PunjabGovtIndia ਪ੍ਰਦੂਸ਼ਣ ਕਰਨ ਵਾਲੀ ਫੈਕਟਰੀ ਖਿਲਾਫ ਜਲਦੀ ਐਕਸ਼ਨ ਨਾ ਲੈ ਪਾਈ।ਜਦੋਂ CM @BhagwantMann ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਓਦੋਂ ਵੀ ਸਾਰੀ ਕੈਬੀਨੇਟ ਅਤੇ ਦਿੱਲੀ ਦੇ ਲੀਡਰਾਂ ਨੇ ਸ਼ਲਾਘਾ ਕਰਨ ਦੀ ਬਜਾਏ ਮੂੰਹ ਬੰਦ ਰੱਖੇ ਅਤੇ ਅੱਜ ਤੱਕ ਨੋਟੀਫੀਕੇਸ਼ਨ ਵੀ ਜਾਰੀ ਨਾ ਹੋਇਆ।
— Tractor2ਟਵਿੱਟਰ ਪੰਜਾਬ (@Tractor2twitr_P) February 8, 2023
ਇਸ ਤੋਂ ਇਲਾਵਾ ਟਰੈਕਟਰ ਨੂੰ ਟਵਿੱਟਰ ਨੇ ਮਾਨ ਸਰਕਾਰ ਤੇ ਸਵਾਲ ਚੁੱਕ ਦੇ ਹੋਏ ਲਿਖਿਆ ਕਿ ‘ਇਹ ਸ਼ਰਾਬ ਮਾਫੀਆ ਦਾ ਹੀ ਖੌਫ ਸੀ ਕਿ @PunjabGovtIndia ਪ੍ਰਦੂਸ਼ਣ ਕਰਨ ਵਾਲੀ ਫੈਕਟਰੀ ਖਿਲਾਫ ਜਲਦੀ ਐਕਸ਼ਨ ਨਾ ਲੈ ਪਾਈ। ਜਦੋਂ CM @BhagwantMann ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਓਦੋਂ ਵੀ ਸਾਰੀ ਕੈਬੀਨੇਟ ਅਤੇ ਦਿੱਲੀ ਦੇ ਲੀਡਰਾਂ ਨੇ ਸ਼ਲਾਘਾ ਕਰਨ ਦੀ ਬਜਾਏ ਮੂੰਹ ਬੰਦ ਰੱਖੇ ਅਤੇ ਅੱਜ ਤੱਕ ਨੋਟੀਫੀਕੇਸ਼ਨ ਵੀ ਜਾਰੀ ਨਾ ਹੋਇਆ।’
2/2
ਇਹ ਸ਼ਰਾਬ ਮਾਫੀਆ ਦਾ ਹੀ ਖੌਫ ਸੀ ਕਿ @PunjabGovtIndia ਪ੍ਰਦੂਸ਼ਣ ਕਰਨ ਵਾਲੀ ਫੈਕਟਰੀ ਖਿਲਾਫ ਜਲਦੀ ਐਕਸ਼ਨ ਨਾ ਲੈ ਪਾਈ।ਜਦੋਂ CM @BhagwantMann ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਓਦੋਂ ਵੀ ਸਾਰੀ ਕੈਬੀਨੇਟ ਅਤੇ ਦਿੱਲੀ ਦੇ ਲੀਡਰਾਂ ਨੇ ਸ਼ਲਾਘਾ ਕਰਨ ਦੀ ਬਜਾਏ ਮੂੰਹ ਬੰਦ ਰੱਖੇ ਅਤੇ ਅੱਜ ਤੱਕ ਨੋਟੀਫੀਕੇਸ਼ਨ ਵੀ ਜਾਰੀ ਨਾ ਹੋਇਆ।
— Tractor2ਟਵਿੱਟਰ ਪੰਜਾਬ (@Tractor2twitr_P) February 8, 2023
ਟਰੈਕਟਰ ਟੂ ਟਵਿੱਟਰ ਨੇ ਦੀਪ ਮਲਹੋਤਰਾ ਦੀ ਕੰਪਨੀਆਂ ਦੀ ਉਸ ਲਿਸਟ ਨੂੰ ਵੀ ਜਨਤਕ ਕੀਤਾ ਜਿਸ ਵਿੱਚ ਗ੍ਰਿਫਤਾਰ ਗੌਤਮ ਮਲਹੋਤਰਾ ਡਾਇਰੈਕਟਰ ਸੀ, ਇਸ ਵਿੱਚ ਜ਼ਾਰਾ ਦੀ ਮਾਲਬਰੋਜ ਸ਼ਰਾਬ ਫੈਕਟਰੀ ਵੀ ਸੀ।
2/2
was looking after Deep’s liquor business in DelhiIt ws already suspected that @PunjabGovtIndia ws not willing to take action against Distillery because of Deep’s influence
Even Pb cabinet was reluctant to praise @BhagwantMann ‘s stand to close Malbros Distillery. pic.twitter.com/atqZs40DEp
— Tractor2ਟਵਿੱਟਰ ਪੰਜਾਬ (@Tractor2twitr_P) February 8, 2023
ਜ਼ੀਰਾ ਮੋਰਚੇ ਦੌਰਾਨ ਜਦੋਂ ਮਾਨ ਸਰਕਾਰ ਨੇ ਮਾਲਬਰੋਜ ਫੈਕਟਰੀ ਦੇ ਖਿਲਾਫ਼ ਕੋਈ ਠੋਕ ਕਾਰਵਾਈ ਨਹੀਂ ਕੀਤੀ ਸੀ ਤਾਂ ਪ੍ਰਦਰਸਨਕਾਰੀ ਦੀਪ ਮਲਹੋਤਰਾ ਅਤੇ ਕੇਜਰੀਵਾਲ ਸਰਕਾਰ ਦੇ ਰਿਸ਼ਤਿਆਂ ਨੂੰ ਲੈਕੇ ਵਾਰ-ਵਾਰ ਸਵਾਲ ਚੁੱਕ ਰਹੇ ਸਨ । ਹਾਲਾਂਕਿ ਬਾਅਦ ਵਿੱਚੋਂ ਮੁੱਖ ਮੰਤਰੀ ਭਗੰਵਤ ਮਾਨ ਨੇ ਹੁਣ ਜ਼ੀਰਾ ਫੈਕਰਟੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰ ਦੀਪ ਮਲਹੋਤਰਾ ਦੇ ਸਿਰਫ਼ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਹੀ ਚੰਗੀ ਰਿਸ਼ਤੇ ਨਹੀਂ ਹੈ ਉਹ 2012 ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਫਰੀਦਕੋਟ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ।