International

ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਐਮਰ ਜੈਂਸੀ ਦੀ ਸਥਿਤੀ ਦਾ ਐਲਾਨ

‘ਦ ਖ਼ਾਲਸ ਬਿਊਰੋ : ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਕੋਵਿ ਡ ਪਾਬੰਦੀਆਂ ਨੂੰ ਲੈ ਕੇ ਟਰੱਕ ਡਰਾਈਵਰਾਂ ਦੇ ਵਿਰੋਧ ਦੇ ਜਵਾਬ ਵਿੱਚ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਐਮਰ ਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿਤਾ ਗਿਆ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਨੇ ਇਹ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਹੈ ਕਿ ਪ੍ਰਦਰਸ਼ ਨਕਾਰੀਆਂ ਦੀ ਗਿਣਤੀ ਪੁਲਿਸ ਨਾਲੋਂ ਜ਼ਿਆਦਾ ਹੋਣ ਕਾਰਣ ਸ਼ਹਿਰ ਵਿੱਚ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹਨ ।

ਮੇਅਰ ਨੇ ਵਿਰੋ ਧ ਪ੍ਰਦ ਰਸ਼ਨਾਂ ਨੂੰ ਵਸਨੀਕਾਂ ਦੀ ਸੁਰੱਖਿਆ ਨੂੰ ਖਤ ਰਾ ਦਸਿਆ ਹੈ ਤੇ ਨਸਲੀ ਹਮਲਿ ਆਂ ਦੀਆਂ ਖਬਰਾਂ ਆਉਣ ਦੀ ਗੱਲ ਵੀ ਕਹੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਓਟਾਵਾ ਦਾ ਕੇਂਦਰ ਜਾਮ ਹੋ ਗਿਆ ਸੀ, ਵਾਹਨਾਂ ਅਤੇ ਟੈਂਟਾਂ ਨੇ ਸੜਕਾਂ ਨੂੰ ਰੋਕ ਦਿੱਤਾ ਸੀ। ਪਿਛਲੇ ਮਹੀਨੇ ਇੱਕ ਨਵੇਂ ਨਿਯਮ ਦੇ ਤਹਿਤ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਸਾਰੇ ਟਰੱਕ ਡਰਾਈਵਰਾਂ ਲਈ  ਟੀਕਾਕ ਰਨ ਜ਼ਰੂਰੀ ਕਰ ਦਿਤਾ ਗਿਆ ਸੀ, ਜਿਸ ਕਾਰਣ ਇਹ ਵਿ ਰੋਧ ਪ੍ਰਦਰ ਸ਼ਨ ਸ਼ੁਰੂ ਹੋ ਗਏ ਸੀ ।