The Khalas Tv Blog Punjab ਗੁਰਮਤਿ ਸੰਗੀਤ ਅਕੈਡਮੀ ਦਾ ਨਾਮ ਪ੍ਰੋ: ਕਰਤਾਰ ਸਿੰਘ ਦੇ ਨਾਮ ਤੇ ਰੱਖਣ ਦਾ ਫੈਸਲਾ
Punjab

ਗੁਰਮਤਿ ਸੰਗੀਤ ਅਕੈਡਮੀ ਦਾ ਨਾਮ ਪ੍ਰੋ: ਕਰਤਾਰ ਸਿੰਘ ਦੇ ਨਾਮ ਤੇ ਰੱਖਣ ਦਾ ਫੈਸਲਾ

‘ਦ ਖਾਲਸ ਬਿਉਰੋ : ਪਦਮ ਸ਼੍ਰੀ ਐਵਾਰਡ ਨਾਲ  ਸਨਮਾਨਿਤ ਅਤੇ ਗੁਰਮਤ ਸੰਗੀਤ ਦੇ ਵਿਦਵਾਨ,ਮਰਹੂਮ ਪ੍ਰੋ: ਕਰਤਾਰ ਸਿੰਘ  ਜੀ ਦੀ ਅੰਤਿਮ ਅਰਦਾਸ ਮੌਕੇ ਗੁਰਮਤਿ ਸੰਗੀਤ ਅਕੈਡਮੀ ਦਾ ਨਾਮ ਪ੍ਰੋ: ਕਰਤਾਰ ਸਿੰਘ ਦੇ ਨਾਮ ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਹ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਸਿਆ ਕਿ ਪ੍ਰੋਫੈਸਰ ਕਰਤਾਰ ਸਿੰਘ ਜਿਹੀ ਸ਼ਖਸੀਅਤ ਦਾ ਅਕਾਲ ਚਲਾਣਾ ਪੰਥ ਲਈ ਬਹੁਤ ਵੱਡਾ ਘਾਟਾ ਹੈ।ਉਹਨਾਂ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ  ਲਈ ਹੀ ਇਸ ਅਕੈਡਮੀ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਇਸ ਅਕੈਡਮੀ ਤੋਂ ਸਿੱਖਿਆ ਲੈਣ ਵਾਲੇ ਵਿਦਿਆਰਥੀ ਪ੍ਰੋ: ਕਰਤਾਰ ਸਿੰਘ ਦੀਆਂ ਪ੍ਰਾਪਤੀਆਂ ਤੋਂ ਸੇਧ ਲੈਣਗੇ।ਉਹਨਾਂ ਕਿਹਾ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਪ੍ਰੋ: ਕਰਤਾਰ ਸਿੰਘ ਦੀ ਇਕ ਵੱਡੀ ਤਸਵੀਰ ਲਗਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।

Exit mobile version