‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਵਿਚਾਲੇ ਛਿੜੇ ਚੰਡੀਗੜ੍ਹ ਤੇ ਹੱਕ ਦੇ ਮਸਲੇ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਅੱਜ ਅਹਿਮ ਮੀਟਿੰਗ ਸੱਦੀ ਸੀ । ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਮੀਟਿੰਗ ਵਿੱਚ ਮੇਅਰ ਸਰਬਜੀਤ ਕੌਰ ਵੱਲੋਂ ਚੰਡੀਗੜ੍ਹ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵਜੋਂ ਹੀ ਮਾਨਤਾ ਦੇਣ ਅਤੇ ਪੰਜਾਬ ਤੇ ਹਰਿਆਣਾ ਨੂੰ ਹੋਰ ਰਾਜਧਾਨੀਆਂ ਦੇਣ ਲਈ ਮਤੇ ਲਿਆਂਦੇ ਜਾਣ ਦੀ ਗੱਲ ਰੱਖਣ ਦੀ ਉਮੀਦ ਸੀ ਪਰ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਭਾਜਪਾ ਤੇ ਆਮ ਆਦਮੀ ਪਾਰਟੀ ਕੌਂਸਲਰਾਂ ਵਿੱਚ ਬਹਿਸ ਸ਼ੁਰੂ ਹੋ ਗਈ ।
ਆਪ ਦੇ ਕੌਂਸਲਰਾਂ ਨੇ ਮੰਗ ਕੀਤੀ ਕਿ ਪਹਿਲਾਂ ਪਾਣੀ ਦੀਆਂ ਵਧਾਈਆਂ ਗਈਆਂ ਦਰਾਂ ਤੇ ਮਹਿੰਗਾਈ ਦੇ ਮੁੱਦੇ ਤੇ ਨਗਰ ਨਿਗਮ ਆਪਣਾ ਸਟੈਂਡ ਦੱਸੇ । ਇਸ ਤੇ ਮੇਅਰ ਸਰਬਜੀਤ ਕੌਰ ਦਾ ਕਹਿਣਾ ਸੀ ਕਿ ਜਿਸ ਮਤੇ ਤੇ ਬੈਟਕ ਸੱਦੀ ਹੈ,ਪਹਿਲਾਂ ਉਸ ਤੇ ਬਹਿਸ ਕੀਤੀ ਜਾਵੇ।ਇਸ ਤਰਾਂ ਮਤੇ ਨੂੰ ਪੇਸ਼ ਕਰਨ ਤੋਂ ਪਹਿਲਾਂ ਹੀ ਇਹ ਤਿੱਖੀ ਬਹਿਸ ਸ਼ੁਰੂ ਹੋ ਗਈ ਸੀ ਤੇ ਆਪ ਕੌਂਸਲਰ ਹੱਥਾਂ ਵਿੱਚ ਨੋਟਿਸ ਲੈ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ