‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਜ਼ਿਲ੍ਹੇ ਦੇ ਵਿੱਚ ਭੱਠੇ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਹ ਮਜ਼ਦੂਰ ਮਹਿਲਾ ਸਰਜਾ ਪਿੰਡ ਦੇ ਇੱਕ ਭੱਠੇ ਵਿੱਚ ਕੰਮ ਕਰਦੇ ਹਨ। ਮਜ਼ਦੂਰਾਂ ਨੇ ਭੱਠਾ ਮਾਲਕ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਭੱਠਾ ਮਾਲਕ ਨੇ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ ਅਤੇ ਉਨ੍ਹਾਂ ਦੇ ਪੈਸੇ ਵੀ ਨਹੀਂ ਦਿੱਤੇ। ਮਜ਼ਦੂਰਾਂ ਨੇ ਕਿਹਾ ਕਿ ਭੱਠਾ ਮਾਲਕ ਨੇ ਉਨ੍ਹਾਂ ਦਾ ਸਮਾਨ ਸੜਕ ‘ਤੇ ਸੁੱਟ ਦਿੱਤਾ ਹੈ। ਮਜ਼ਦੂਰਾਂ ਦੇ ਇਸ ਮਰਨ ਵਰਤ ਵਿੱਚ ਕਈ ਬੱਚੇ ਵੀ ਸ਼ਾਮਿਲ ਹਨ। ਮਜ਼ਦੂਰਾਂ ਨੇ ਕਿਹਾ ਕਿ ਅਸੀਂ ਇੱਥੇ ਭੁੱਖੇ-ਭਾਣੇ ਬੈਠੇ ਹਾਂ ਅਤੇ ਸਾਡੇ ਬੱਚੇ ਵੀ ਸਾਡੇ ਨਾਲ ਹਨ। ਜਿਨ੍ਹਾਂ ਸਮਾਂ ਸਾਡੇ ਮਸਲੇ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਅਸੀਂ ਇੱਥੋਂ ਜਾ ਨਹੀਂ ਸਕਦੇ।

Related Post
India, International, Khaas Lekh, Khalas Tv Special
ਭਾਰਤ ਤੋਂ ਕਿਉਂ ਭੱਜ ਰਹੇ ਨੇ ਅਰਬਪਤੀ ਲੋਕ ?
August 17, 2025
India, International, Punjab, Video
Video -ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। Headlines Bulletin ।
August 17, 2025