International

ਅਮਰੀਕਾ ‘ਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਇਹ ਭਾਣਾ, ਮੌਕੇ ‘ਤੇ ਹੀ ਤਿੰਨ ਦੀ ਜੀਵਨ ਲੀਲ੍ਹਾ ਖ਼ਤਮ

ਅਮਰੀਕਾ : ਅਮਰੀਕਾ (America) ਵਿੱਚ ਇੱਕ ਸੜਕ ਹਾਦਸੇ (Road Accident) ਵਿੱਚ ਤਿੰਨ ਪੰਜਾਬੀਆਂ ਦੀ ਮੌਤ (Death) ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚ ਦੋ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਮਾਂ-ਧੀ ਸਨ, ਤੀਜਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ। ਮ੍ਰਿਤਕਾਂ ਦੀ ਪਛਾਣ ਬੀਬੀ ਬਲਵੀਰ ਕੌਰ (ਰੁੜਕਾ ਕਲਾਂ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ), ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਾਜਰਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੀਨਿਊ ਉੱਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੇ ਪਾਸਿਓਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ ਅਤੇ ਇੱਕ ਤਰਾਂ ਦਾ ਬਲਾਸਟ ਹੋ ਗਿਆ। ਤਿੰਨੇ ਜਾਣੇ ਅੱਗ ਵਿੱਚ ਝੁਲਸ ਗਏ ਅਤੇ ਮੌਕੇ ਉੱਤੇ ਹੀ ਮੌਤ ਹੋ ਗਈ।