ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਸਰਕਾਰੀ ਅਧਿਆਪਕ, ਉਸ ਦੀ ਪਤਨੀ ਅਤੇ ਇਕਲੌਤੀ ਬੇਟੀ ਦੀ ਸ਼ੱਕੀ ਮੌਤ ਨੇ ਸਨਸਨੀ ਮਚਾ ਦਿੱਤੀ ਹੈ। ਮੁੱਢਲੀ ਜਾਂਚ ‘ਚ ਤਿੰਨਾਂ ਦੀ ਮੌਤ ਚੁੱਲ੍ਹੇ ‘ਚੋਂ ਨਿਕਲਦੀ ਗੈਸ ਕਾਰਨ ਦਮ ਘੁਟਣ ਕਾਰਨ ਹੋਈ ਦੱਸੀ ਜਾ ਰਹੀ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ।
ਜਾਣਕਾਰੀ ਮੁਤਾਬਿਕ ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਉਕਤ ਪਰਿਵਾਰ ਦੇ ਘਰ ਵਿੱਚ ਕੋਈ ਹਲਚਲ ਨਾ ਹੋਣ ’ਤੇ ਅੱਜ ਸਵੇਰੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ।
ਜਤਿੰਦਰ ਜੇਬੀਟੀ ਅਧਿਆਪਕ ਵਜੋਂ ਭਿਵਾਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸੀ। ਅਧਿਆਪਕ ਜਤਿੰਦਰ ਕੁਮਾਰ, ਉਸ ਦੀ ਪਤਨੀ ਸ਼ੀਲਾ ਤੇ ਧੀ ਹਿਮਾਨੀ ਦੀ ਮੌਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਸਮੂਹਿਕ ਆਤਮ-ਹੱਤਿਆ ਜਾਂ ਕਤਲ ਵਰਗੇ ਇਸ ਅਪਰਾਧ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ।
ਇਸ ਸਬੰਧੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਕਿਸੇ ਤਰ੍ਹਾਂ ਘਰ ਅੰਦਰ ਦਾਖਲ ਹੋਈ ਤਾਂ ਇਕ ਕਮਰੇ ਵਿੱਚ ਜਤਿੰਦਰ ਕੁਮਾਰ, ਉਸ ਦੀ ਪਤਨੀ ਤੇ ਧੀ ਦੀਆਂ ਲਾਸ਼ਾਂ ਪਈਆਂ ਸਨ। ਭਿਵਾਨੀ ਦੇ ਐੱਸ.ਪੀ. ਅਜੈ ਸ਼ੇਖਾਵਤ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੌਕੇ ’ਤੇ ਜਾਂਚ ਲਈ ਐੱਸ.ਐੱਫ.ਐੱਲ. ਤੇ ਸੀਆਈਏ ਸਟਾਫ ਦੀਆਂ ਟੀਮਾਂ ਵੀ ਪਹੁੰਚੀਆਂ। ਜਤਿੰਦਰ ਜੇਬੀਟੀ ਅਧਿਆਪਕ ਵਜੋਂ ਭਿਵਾਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸੀ। ਅਧਿਆਪਕ ਜਤਿੰਦਰ ਕੁਮਾਰ, ਉਸ ਦੀ ਪਤਨੀ ਸ਼ੀਲਾ ਤੇ ਧੀ ਹਿਮਾਨੀ ਦੀ ਮੌਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ।
ਪੁਲਿਸ ਨੇ ਸਮੂਹਿਕ ਆਤਮ-ਹੱਤਿਆ ਜਾਂ ਕਤਲ ਵਰਗੇ ਇਸ ਅਪਰਾਧ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੇ ਮਾਹਿਰਾਂ ਦੀਆਂ ਰਿਪੋਰਟਾਂ ਤੋਂ ਇਲਾਵਾ ਪਰਿਵਾਰ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਖੰਘਾਲੀ ਜਾ ਰਹੀ ਹੈ ਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਪੁਲੀਸ ਨੇ ਤਿੰਨ ਮੌਤਾਂ ਦੇ ਸਬੰਧ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।