ਪੰਜਾਬ-ਹਰਿਆਣਾ ਦੇ ਸ਼ੰਭੂ ਸਰਹੱਦ ‘ਤੇ ਕਿਸਾਨ ਮੋਰਚੇ ‘ਤੇ ਆ ਰਹੇ ਇੱਕ ਹੋ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਸੁਖਮੰਦਰ ਸਿੰਘ ਉਮਰ 54 ਪਿੰਡ ਕਸਮ ਪੱਟੀ ਜ਼ਿਲਾ ਫਰੀਦਕੋਟ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕਿਸਾਨ ਸੁਖਮੰਤਰ ਸਿੰਘ ਆਪਣੇ ਆਗੂਆਂ ਨਾਲ ਮੋਰਚੇ ਵਿੱਚ ਪੈਦਲ ਆ ਰਿਹਾ ਸੀ। ਮੋਰਚੇ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਸੁਖਮੰਤਰ ਸਿੰਘ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ਕਿਸਾਨ ਨੂੰ ਇਲਾਜ ਲਈ ਰਾਜਪੁਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਮੇਂ ਮ੍ਰਿਤਕ ਕਿਸਾਨ ਦੀ ਦੇਹ ਰਾਜਪੁਰੇ ਹਸਪਤਾਲ ‘ਚ ਹੈ। ਕਿਸਾਨ ਸੁਖਮੰਤਰ ਸਿੰਘ ਦੋ ਬੇਟੀਆਂ ਇੱਕ ਬੇਟੇ ਦਾ ਪਿਤਾ ਸੀ। ਕਿਸਾਨ ਆਪਣੇ ਪਿੱਛੇ ਪੰਜ ਕਿੱਲੇ ਜ਼ਮੀਨ ਛ਼ੱਡ ਗਿਆ ਹੈ।