The Khalas Tv Blog Punjab ਜਲੰਧਰ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਾਬਕਾ ਵਿਧਾਇਕ ਅੰਗੁਰਾਲ ਨੇ ਕਿਹਾ- ਨਸ਼ਾ ਹੀ ਪਾਰਟੀ ਛੱਡਣ ਦਾ ਕਾਰਨ ਸੀ…
Punjab

ਜਲੰਧਰ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਾਬਕਾ ਵਿਧਾਇਕ ਅੰਗੁਰਾਲ ਨੇ ਕਿਹਾ- ਨਸ਼ਾ ਹੀ ਪਾਰਟੀ ਛੱਡਣ ਦਾ ਕਾਰਨ ਸੀ…

death-of-a-youth-under-suspicious-circumstances-in-jalandhar-former-mla-angural-said-drug-was-the-reason-for-leaving-the-party

death-of-a-youth-under-suspicious-circumstances-in-jalandhar-former-mla-angural-said-drug-was-the-reason-for-leaving-the-party

ਪੰਜਾਬ ਦੇ ਜਲੰਧਰ ‘ਚ ਸ਼ੁੱਕਰਵਾਰ ਦੇਰ ਰਾਤ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਭਾਰਗਵ ਕੈਂਪ ਤੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਅਜਿਹੀ ਕੋਈ ਵੀ ਚੀਜ਼ ਨਹੀਂ ਮਿਲੀ ਹੈ ਜਿਸ ਤੋਂ ਉਸਦੀ ਪਹਿਚਾਣ ਕੀਤੀ ਜਾ ਸਕੇ। ਹਾਲਾਂਕਿ ਮੁੱਢਲੀ ਜਾਂਚ ‘ਚ ਮਾਮਲਾ ਓਵਰਡੋਜ਼ ਮੰਨਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਰਾਤ 1.30 ਵਜੇ ਲਾਈਵ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਨੇ ਕਿਹਾ ਕਿ ਇਸੇ ਨਸ਼ੇ ਕਾਰਨ ਮੈਂ ‘ਆਪ’ ਪਾਰਟੀ ਛੱਡੀ ਹੈ। ਅੱਜ ਮੇਰੇ ਇਲਾਕੇ ਵਿੱਚ ਇੱਕ ਹੋਰ ਬੱਚੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਘਟਨਾ ਦੀ ਜਾਂਚ ਕਰਨ ਲਈ ਪੁੱਜੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਥਾਂ ’ਤੇ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਐੱਸਆਈ ਨੇ ਦੱਸਿਆ- ਸਾਬਕਾ ਡਿਪਟੀ ਮੇਅਰ ਟਾਂਗਰੀ ਦੇ ਘਰ ਦੇ ਕੋਲ ਨੌਜਵਾਨ ਦੀ ਲਾਸ਼ ਪਈ ਸੀ। ਨੌਜਵਾਨ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।

ਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਕੁਝ ਸਮੇਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਆਈ ਨੇ ਦੱਸਿਆ- ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਾਰਦਾਤ ਵਾਲੀ ਥਾਂ ਤੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਹੈ, ਜਿਸ ਰਾਹੀਂ ਉਸ ਦੀ ਪਛਾਣ ਕੀਤੀ ਜਾ ਸਕੇ। ਇਸ ਲਈ ਪੁਲੀਸ ਨੇ ਮ੍ਰਿਤਕ ਦੀ ਫੋਟੋ ਭਾਰਗਵ ਕੈਂਪ ਇਲਾਕੇ ਵਿੱਚ ਛਾਪੀ ਹੈ।

ਦੱਸ ਦੇਈਏ ਕਿ ਉਕਤ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਲ (ਹੁਣ ਭਾਜਪਾ ‘ਚ ਹੈ) ਨੇ ਰਾਤ 1 ਵਜੇ ਲਾਈਵ ਹੋ ਕੇ ‘ਆਪ’ ਸਰਕਾਰ ਦਾ ਵਿਰੋਧ ਕੀਤਾ ਸੀ। ਰਾਤ ਕਰੀਬ 1.30 ਵਜੇ ਸ਼ੀਤਲ ਨੇ ਲਾਈਵ ਹੋ ਕੇ ਕਿਹਾ- ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ ਇਲਾਕੇ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।

ਸ਼ੀਤਲ ਨੇ ਅੱਗੇ ਕਿਹਾ- ਮੈਂ ਇਸ ਦਰਦ ਕਾਰਨ ਹੀ ਪਾਰਟੀ ਛੱਡੀ ਹੈ। ਮੇਰੇ ਇਲਾਕੇ ‘ਚ ਸਰਕਾਰ ਦੇ ਕਹਿਣ ‘ਤੇ ਨਸ਼ਾ ਵਿਕ ਰਿਹਾ ਸੀ। ਸ਼ੀਤਲ ਨੇ ਕਿਹਾ ਕਿ 24 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਭਗਵੰਤ ਮਾਨ ਸਾਬ ਤੁਸੀਂ ਸੂਬੇ ਨੂੰ ਨਸ਼ਾ ਮੁਕਤ ਨਹੀਂ ਬਣਾ ਸਕੇ, ਸਗੋਂ ਨਸ਼ੇ ਨੂੰ ਰੋਕਣ ‘ਚ ਤੁਹਾਡੀ ਅਸਫ਼ਲਤਾ ਅਤੇ ਤੁਹਾਡੀਆਂ ਲਾਪਰਵਾਹੀਆਂ ਨੇ ਕਈ ਘਰ ਉਜਾੜ ਦਿੱਤੇ ਨੇ। ਅੱਜ ਇਕ ਹੋਰ ਮਾ ਦਾ ਪੁੱਤ ਇਸ ਦੁਨੀਆ ਨੂੰ ਨਸ਼ੇ ਦੇ ਕਰਕੇ ਵਿਸ਼ੋੜਾ ਦੇ ਗਿਆ ਹੈ ਤੇ ਮੈਂ ਪਿਛਲੇ ਇਕ ਦੋ ਦਿਨਾ ਤੋਂ ਬਣੇ ਨਵੇਂ ਲੀਡਰਾਂ ਨੂੰ ਵੀ ਕਵਾਂਗਾ ਕਿ ਜਾਕੇ ਉਸ ਮਾ ਦਾ ਹਾਲ ਵੀ ਦੇਖ ਆਇਓ ਜਿਸਦਾ ਪੁੱਤ ਤੁਹਾਡੀ ਸਰਕਾਰ ਦੀ ਅਸਫ਼ਲਤਾ ਅਤੇ ਲਾਪਰਵਾਹੀਆਂ ਕਰਕੇ ਇਸ ਦੁਨੀਆ ਨੂੰ ਵਿਸ਼ੋੜਾ ਦੇ ਗਿਆ ਹੈ।

 

 

 

Exit mobile version