Punjab

ਇੱਕ ਹੀ ਝਟਕੇ ਵਿੱਚ ਪਰਿਵਾਰ ਦੇ 4 ਲੋਕਾਂ ਦੀ ਮੌਤ! ਪੂਰੇ ਪਿੰਡ ‘ਚ ਸੋਗ!

ਨਾਂਦੇੜ ਹਜ਼ੂਰ ਸਾਰਿਬ ਮਹਾਰਾਸ਼ਟਰ ਦੇ ਦਰਸ਼ਨ ਤੋਂ ਪਰਤ ਰਹੇ ਇੱਕ ਹੀ ਪਰਿਵਾਰ ਦੇ 4 ਲੋਕਾਂ ਦੇ ਨਾਲ 1 ਡਰਾਈਵਰ ਦੀ ਦਰਦਨਾਕ ਮੌਤ ਹੋ ਗਈ ਹੈ। ਜਿਵੇਂ ਹੀ ਉਹ ਨਵਾਂਸ਼ਹਿਰ ਦੇ ਝਿੰਗੜਾ ਪਿੰਡ ਪਹੁੰਚੇ ਤਾਂ ਪਰਿਵਾਰ ਨਾਲ ਇਹ ਹਾਦਸਾ ਵਾਪਰ ਗਿਆ। ਇਨ੍ਹਾਂ ਵਿੱਚੋਂ 2 ਦੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਹੇੜੀਆਂ ਵਿੱਚ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 2 ਮ੍ਰਿਤਕਾਂ ਦੀ ਦੇਹ ਨੂੰ ਵਿਦੇਸ਼ ਭੇਜ ਦਿੱਤਾ ਹੈ, ਉਨ੍ਹਾਂ ਦਾ ਅੰਤਿਮ ਸਸਕਾਰ ਉੱਥੇ ਹੀ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਿਕ ਨਾਂਦੇੜ ਹਜ਼ੂਰ ਸਾਹਿਬ ਵਿਖੇ ਪੂਰਾ ਪਰਿਵਾਰ ਮੱਥਾ ਟੇਕਣ ਦੇ ਲਈ ਗਿਆ ਸੀ। ਅਚਾਨਕ ਅੱਗੇ ਜਾ ਰਹੇ ਟਰੱਕ ਨਾਲ ਇਨੋਵਾ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਸਸਕਾਰ ਸਮੇਂ ਪਿੰਡ ਝਿੰਗੜਾ ਦੇ ਸ਼ਮਸ਼ਾਨ ਘਾਟ ਦਾ ਮਾਹੌਲ ਭਾਵੁਕ ਹੋ ਗਿਆ, ਜਿਸ ਨਾਲ ਹਰ ਅੱਖ ਨਮ ਹੋ ਗਈ।

ਵਿਦੇਸ਼ ਭੇਜੇ ਗਏ 2 ਲੋਕਾਂ ਦੀ ਮ੍ਰਿਤਕ ਦੇਹ

ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਮੰਨੀ-ਪਰਮੰਨੀ ਹਸਤੀ ਸਰਦਾਰਾ ਸਿੰਘ ਦੇ ਪਰਿਵਾਰ ਦੀ ਨੂੰਹ ਭਜਨ ਕੌਰ, ਪੋਤਰਾ ਤਜਿੰਦਰ ਸਿੰਘ ਅਤੇ ਵਿਦੇਸ਼ ਤੋਂ ਆਈ ਮਾਸੀ ਅਤੇ ਉਨ੍ਹਾਂ ਦੇ ਪੁੱਤਰ ਦੀ ਦੁਰਘਟਨਾ ਵਿੱਚ ਮੌਤ ਹੋਈ ਹੈ। ਭਜਨ ਸਿੰਘ ਅਤੇ ਤਰਿੰਜਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਡਰਾਈਵਰ ਦਾ ਉਨ੍ਹਾਂ ਦੇ ਪਿੰਡ ਹੇੜੀਆਂ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਮ੍ਰਿਤਕ ਮਾਸੀ ਅਤੇ ਉਨ੍ਹਾਂ ਦਾ ਪੁੱਤਰ ਜੋ ਵਿਦੇਸ਼ ਤੋਂ ਆਏ ਸਨ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ –