The Khalas Tv Blog Punjab ਵਿਧਾਇਕ ਦੀ ਮੌਜੂਦਗੀ ‘ਚ ਚੱਲੀਆਂ ਗੋਲੀਆਂ, 2 ਕਾਬੂ
Punjab

ਵਿਧਾਇਕ ਦੀ ਮੌਜੂਦਗੀ ‘ਚ ਚੱਲੀਆਂ ਗੋਲੀਆਂ, 2 ਕਾਬੂ

ਬਠਿੰਡਾ ਦੀ ਭੁੱਚੋ ਮੰਡੀ ‘ਚ ਬੁੱਧਵਾਰ ਸਵੇਰੇ ਸਮਝੌਤਾ ਕਰਵਾਉਣ ਆਏ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਇਕ ਧਿਰ ਨੇ ਵਿਧਾਇਕ ਦੇ ਸਾਹਮਣੇ ਹੀ ਦੂਜੀ ਧਿਰ ‘ਤੇ ਗੋਲੀਆਂ ਚਲਾ ਦਿੱਤੀਆਂ।

ਹਾਲਾਂਕਿ ਚਰਚਾ ਸੀ ਕਿ ਉਪਰੋਕਤ ਗੋਲੀਆਂ ਵਿਧਾਇਕ ‘ਤੇ ਚਲਾਈਆਂ ਗਈਆਂ ਹਨ। ਪਰ ਦੇਰ ਸ਼ਾਮ ਜਾਰੀ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਵਿਧਾਇਕ ਉੱਪਰ ਕੋਈ ਗੋਲੀ ਨਹੀਂ ਚੱਲੀ। ਇਹ ਝਗੜਾ ਦੋਵੇ ਧਿਰਾਂ ਵਿੱਚ ਹੋਇਆ ਹੈ। ਗੋਲੀ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਫਰਾਰ ਹੋਏ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ।

ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਵਿਵਾਦ 

ਡੀਐਸਪੀ ਹਰਸ਼ਪ੍ਰੀਤ ਨੇ ਦੱਸਿਆ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਝਗੜਾ ਚੱਲ ਰਿਹਾ ਸੀ। ਇਸ ਨੂੰ ਦੇਖਦਿਆ ਹਲਕਾ ਵਿਧਾਇਕ ਵੀ ਉੱਥੇ ਪੁੱਜੇ ਸਨ। ਵਿਧਾਇਕ ਦੀ ਮੌਜੂਦਗੀ ‘ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸੇ ਲੜਾਈ ਵਿੱਚ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ।

ਪਰ ਇਸ ਦੇ ਉਲਟ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਜਗਜੀਤ ਸਿੰਘ, ਸੇਵਲ ਸਿੰਘ, ਗੁਰਦਾਸ ਸਿੰਘ ਅਤੇ ਇੱਕ ਹੋਰ ਵਿਅਕਤੀ ਕਾਰ ਵਿੱਚ ਆਏ ਅਤੇ ਉਸ ਨੂੰ ਧਮਕੀਆਂ ਦਿੱਤੀਆਂ। ਇਨ੍ਹਾਂ ਵੱਲੋਂ ਵਿਧਾਇਕ ਅਤੇ ਉੱਥੇ ਮੌਜੂਦ ਲੋਕਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।। ਜਦੋਂ ਕੁਝ ਨਾ ਹੋਇਆ ਤਾਂ ਉਕਤ ਮੁਲਜ਼ਮਾਂ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਗੋਲੀਆਂ ਚਲਾ ਦਿੱਤੀ।

ਡੀਐਸਪੀ ਹਰਸ਼ ਨੇ ਦੱਸਿਆ ਕਿ ਆਪਸੀ ਲੜਾਈ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾਇਆ ਹਨ। ਇਸ ਸਬੰਧੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ, ਸੇਵਕ ਸਿੰਘ, ਗੁਰਦਾਸ ਸਿੰਘ ਅਤੇ ਇੱਕ ਹੋਰ ਵਜੋਂ ਹੋਈ ਹੈ। ਜਗਜੀਤ ਸਿੰਘ ਨੇ ਆਪਣੇ ਲਾਇਸੰਸੀ ਹਥਿਆਰਾਂ ਨਾਲ ਗੋਲੀ ਚਲਾਈ ਸੀ।

Exit mobile version