India

ਮੁਫਤ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਤਰੀਕ ਵਿੱਚ ਹੋਇਆ ਵਾਧਾ

ਯੂਨਿਕ ਆਈਡੈਂਟੀਫਿਕੇਸ਼ਨ ਅਥੌਰਿਟੀ ਆਫ ਇੰਡੀਆ (UIDAI) ਨੇ ਮੁਫਤ ਆਧਾਰ ਕਾਰਡ ਅਪਡੇਟ ਦੀ ਡੇਡਲਾਈਨ ਨੂੰ ਫਿਰ 3 ਮਹੀਨਿਆਂ ਲਈ ਵਧਾ ਦਿੱਤਾ ਹੈ। ਹੁਣ ਕੋਈ ਵੀ ਇਸ ਤੋਂ ਬਾਅਦ ਆਪਣਾ ਆਧਾਰ ਕਾਰਡ 14 ਸਤੰਬਰ ਤੱਕ ਮੁਫ਼ਤ ਅੱਪਡੇਟ ਕਰਾਵਾ ਸਕਦਾ ਹੈ ਅਤੇ ਇਸ ਲਈ ਕੋਈ ਵੀ ਪੈਸੇ ਨਹੀਂ ਦੇਣਾ ਪਵੇਗਾ। ਇਸ ਦੇ ਬਾਅਦ ਆਧਾਰ ਅੱਪਡੇਟ ਕਰਨ ਲਈ ਖਰਚ ਕਰਨਾ ਪਵੇਗਾ।

ਪਹਿਲਾਂ ਇਹ ਡੇਡਲਾਈਨ 14 ਦਸੰਬਰ ਤੱਕ ਸੀ, ਪਰ ਇਹ 3 ਮਹੀਨੇ ਵਧਾ ਕੇ 14 ਜੂਨ ਨੂੰ ਕੀਤਾ ਗਿਆ ਸੀ। UIDAI 6 ਸਤੰਬਰ 2023 ਨੂੰ ਜਾਰੀ ਸਰਕੁਲਰ ਦੇ ਮੁਤਾਬਕ ਇਹ ਪਹਿਲ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਨੇ 10 ਸਾਲ ਪਹਿਲਾਂ ਦਾ ਆਧਾਰ ਕਾਰਡ ਬਣਆਇਆ ਸੀ ਪਰ ਅਜੇ ਤੱਕ ਇੱਕ ਵਾਰ ਵੀ ਅਪਡੇਟ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਦੀ ਰਿਹਾਈ ਲਈ ਪਰਿਵਾਰ ਵੱਲੋਂ ਯਤਨ ਸ਼ੁਰੂ, ਰਾਸਟਰਪਤੀ ਨੂੰ ਦਿੱਤਾ ਮੰਗ ਪੱਤਰ