ਬਿਉਰੋ ਰਿਪੋਰਟ – ਮੋਗਾ ਵਿੱਚ ਬੁਰੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਸੜਕ ‘ਤੇ ਮਿਲੀ ਹੈ। ਉਸ ਦੇ ਮੂੰਹ ‘ਤੇ ਗਹਿਰੇ ਜ਼ਖਮ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਵਾਰਦਾਤ ਬਾਘਾ ਪੁਰਾਣਾ ਦੇ ਮੋਗਾ ਰੋਡ ਸਥਿਤ ਜਸੋਵਾਲ ਵਾਲੀ ਗਲੀ ਦੀ ਹੈ, ਜਿੱਥੇ 32 ਸਾਲ ਦੇ ਨੌਜਵਾਨ ਦੀ ਲਾਸ਼ ਸੜਕ ‘ਤੇ ਮਿਲੀ ਹੈ।
ਪੁਲਿਸ CCTV ਚੈੱਕ ਕਰ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੁੱਗੀਪੁਰਾ ਦਾ ਰਹਿਣ ਵਾਲਾ ਹੈ, ਜੋ ਆਪਣੀ ਨਾਨੀ ਦੇ ਘਰ ਗਿਆ ਹੋਇਆ ਸੀ। ਡੀਐੱਸਪੀ ਦਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਦੀਪਿੰਦਰ ਸਿੰਘ ਉਰਫ ਵਿੱਕੀ ਹੈ, ਜਿਸ ਦੀ ਉਮਰ 32 ਸਾਲ ਦੀ ਹੈ। ਨਾਨੀ ਦੇ ਘਰੋਂ ਉਹ ਕਿਸੇ ਕੰਮ ਦੇ ਲਈ ਬਾਹਰ ਆਇਆ ਪਰ ਘਰ ਨਹੀਂ ਪਰਤ ਸਕਿਆ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਸਾਨੂੰ ਆਪਣੇ ਪੁੱਤਰ ਦੀ ਲਾਸ਼ ਗਲੀ ਵਿੱਚ ਮਿਲੀ ਹੈ। ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਰ ਜਿਸ ਤਰ੍ਹਾਂ ਲਾਸ਼ ਦੀ ਹਾਲਤ ਹੈ ਉਸ ਤੋਂ ਦੁਸ਼ਮਣੀ ਦਾ ਮਾਮਲਾ ਲੱਗ ਦਾ ਹੈ। ਪੁਲਿਸ ਪਰਿਵਾਰ ਤੋਂ ਪੁੱਛ-ਗਿੱਛ ਕਰ ਰਹੀ ਹੈ ਕੀ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਸੀ? ਕੀ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ? ਜਾਂ ਇਸ ਦੇ ਪਿੱਛੇ ਜ਼ਮੀਨ ਜਾਇਦਾਦ ਦਾ ਮਾਮਲਾ ਹੈ? ਪੁਲਿਸ ਮ੍ਰਿਤਕ ਦੀਪਿੰਦਰ ਦੇ ਦੋਸਤਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ – ਰਾਘਵ ਚੱਡਾ ਨੇ ਟੈਕਸ ਦੇ ਮੁੱਦੇ ‘ਤੇ ਘੇਰੀ ਕੇਂਦਰ ਸਰਕਾਰ, ਇੰਗਲੈਂਡ ਤੇ ਸੋਮਾਲੀਆ ਦਾ ਕੀਤਾ ਜ਼ਿਕਰ