‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੰਦੌਰ ਦੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਹਸਪਤਾਲ ਦੀ ਲਾਪਰਵਾਹੀ ਨਾਲ ਚੂਹਿਆਂ ਨੇ 41 ਸਾਲਾ ਵਿਅਕਤੀ ਦੀ ਲਾਸ਼ ਨੂੰ ਖਾ ਲਿਆ। ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੇ ਲਾਸ਼ ਦੇ ਹਾਲਾਤ ਦੇਖ ਕੇ ਇਹ ਖੁਲਾਸੇ ਕੀਤੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਕਾਂਤ ਪੰਚਲ, ਜਿਸ ਨੂੰ ਕਥਿਤ ਤੌਰ ‘ਤੇ ਜ਼ਹਿਰ ਖਾਣ ਤੋਂ ਬਾਅਦ ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸਦੇ ਮ੍ਰਿਤਕ ਦੇ ਭਤੀਜੇ ਰਾਹੁਲ ਪੰਚਾਲ ਨੇ ਦੱਸਿਆ ਕਿ ਉਸਦੇ ਚਾਚੇ ਕ੍ਰਿਸ਼ਣਾਕਾਂਤ ਪੰਚਾਲ ਦੀ ਲਾਸ਼ ਨੂੰ ਸ਼ੁੱਕਰਵਾਰ ਸ਼ਾਮ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੇ ਮੁਰਦਾ ਘਰ ਭੇਜਿਆ ਗਿਆ। ਇੱਥੇ ਸ਼ਰੀਰ ਨੂੰ ਸੁਰੱਖਿਅਤ ਰੱਖਣ ਲਈ ਇਕ ਫ੍ਰੀਜ਼ਰ ਵੀ ਨਹੀਂ ਹੈ।
ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਦੇਖੀ ਤਾਂ ਚਿਹਰੇ, ਹਥੇਲੀ, ਅੰਗੂਠੇ ਅਤੇ ਉਂਗਲਾਂ ‘ਤੇ ਚੂਹੇ ਦੇ ਕੁਤਰਨ ਦੇ ਨਿਸ਼ਾਨ ਸਨ।
ਸਿਵਲ ਸਰਜਨ ਡਾ: ਸੰਤੋਸ਼ ਵਰਮਾ ਨੇ ਕਿਹਾ ਕਿ ਡਾਕਟਰ ਨਾਲ ਗੱਲ ਕੀਤੀ ਹੈ ਜਿਸਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦੇ ਗਲ੍ਹ ‘ਤੇ ਚੂਹਿਆਂ ਦੇ ਕੁਤਰਨ ਦੇ ਨਿਸ਼ਾਨ ਮਿਲੇ ਹਨ।