The Khalas Tv Blog India ਡੀਡੀ ਨਿਊਜ਼’ ਨੇ ਲੋਗੋ ਦਾ ਬਦਲਿਆ ਰੰਗ ! ਬੀਜੇਪੀ ‘ਤੇ ਉੱਠੇ ਵੱਡੇ ਸਵਾਲ
India Lifestyle

ਡੀਡੀ ਨਿਊਜ਼’ ਨੇ ਲੋਗੋ ਦਾ ਬਦਲਿਆ ਰੰਗ ! ਬੀਜੇਪੀ ‘ਤੇ ਉੱਠੇ ਵੱਡੇ ਸਵਾਲ

ਕੌਮੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਨੇ ਆਪਣੇ ਲੋਗੋ ਦਾ ਰੰਗ ਬਦਲ ਲਿਆ ਹੈ। ਪੁਰਾਣੇ ਲਾਲ ਰੰਗ ਨੂੰ ਬਦਲ ਕੇ ਨਵਾਂ ਕੇਸਰੀ ਰੰਗ ਦਾ ਲੋਗੋ ਲਾਂਚ ਕੀਤਾ ਗਿਆ ਹੈ। ਜਿਸ ਨੂੰ ਲੈਕੇ ਸਵਾਲ ਉੱਠ ਰਹੇ ਹਨ ਅਤੇ ਵਿਵਾਦ ਵੀ ਖੜਾ ਹੋ ਗਿਆ ਹੈ ।

ਲੋਗੋ ਦੇ ਇਲਾਵਾ ਡੀਡੀ ਨਿਊਜ਼ ਨੇ ਆਪਣੀ ਦਿੱਖ ਵਿੱਚ ਵੀ ਵੱਡੇ ਬਦਲਾਅ ਕੀਤੇ ਹਨ। ਸ਼ਾਨਦਾਰ ਸਟੂਡੀਓ, ਗ੍ਰਾਫਿਕਸ ਤੇ ਐਡਵਾਂਸ ਟੈਕਨਾਲੋਜੀ ਦੇ ਨਾਲ-ਨਾਲ ਖ਼ਬਰਾਂ ਦੀ ਦਿਲਚਸਪ ਪੇਸ਼ਕਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਡੀਡੀ ਨਿਊਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੇਸ਼ ਵਿੱਚ ਚੋਣਾਂ ਦਾ ਮਾਹੌਲ ਬਣਿਆ ਹੈ ਤੇ ਅਜਿਹੇ ਵਿੱਚ ਸਰਕਾਰੀ ਮੀਡੀਆ ਵੱਲੋਂ ਕੇਸਰੀ ਰੰਗ ਦਾ ਲੋਗੋ ਲਾਂਚ ਕਰਨਾ ਕਾਫੀ ਵਿਵਾਦਾਂ ਵਿੱਚ ਘਿਰ ਗਿਆ ਹੈ। ਨਵੇਂ ਲੋਗੋ ਸਬੰਧੀ ਸੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਇਸ ਦੀ ਸਿਫ਼ਤ ਕਰ ਰਹੇ ਹਨ ਜਦਕਿ ਕਈ ਲੋਕ ਬੀਜੇਪੀ ਦੇ ਕੇਸਰੀ ਰੰਗ ਨਾਲ ਇਸ ਦੇ ਤਾਰ ਜੋੜ ਕੇ ਵੇਖ ਰਹੇ ਹਨ।

3 ਨਵੰਬਰ 2003 ਨੂੰ, ਡੀਡੀ ਨਿਊਜ਼ ਨੂੰ ਮੈਟਰੋ ਚੈਨਲ ਦੀ ਥਾਂ ‘ਤੇ 24 ਘੰਟੇ ਦੇ ਨਿਊਜ਼ ਚੈਨਲ ਵਜੋਂ ਲਾਂਚ ਕੀਤਾ ਗਿਆ ਸੀ। ਚੈਨਲ ਦਾ ਲੋਗੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਵਾਰ ਬਦਲਿਆ ਗਿਆ ਹੈ। ਹੁਣ ਇਸ ਦਾ ਰੰਗ ਬਦਲ ਕੇ ਸੰਤਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਬਠਿੰਡਾ ਏਮਜ਼ ਨੂੰ ਲੈ ਕੇ ਬਾਦਲ-ਮਲੂਕਾ ਨੂੰਹਾਂ ਆਹਮੋ-ਸਾਹਮਣੇ, ਵਿਕਾਸ ਸਬੰਧੀ ਹੋ ਰਹੀ ‘ਕ੍ਰੈਡਿਟ ਵਾਰ’

Exit mobile version