Punjab

DC ਚੰਡੀਗੜ੍ਹ ਦਾ ਐਲਾਨ, ਸ਼ਾਮ 7 ਵਜੇ ਤੋਂ ਬਾਅਦ ਸਾਰੇ ਬਜ਼ਾਰ ਮੁਕੰਮਲ ਬੰਦ

ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਾਮ 7 ਵਜੇ ਤੋਂ ਬਾਅਦ ਬਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਅੱਜ ਸ਼ਾਮ 7 ਵਜੇ ਤੋਂ ਬਾਅਦ ਚੰਡੀਗੜ੍ਹ ‘ਚ ਕੋਈ ਵੀ ਦੁਕਾਨ, ਬਾਰ, ਰੈਸਟੋਰੈਂਟ ਅਤੇ ਮਾਲ ਨਹੀਂ ਖੁੱਲ੍ਹਣਗੇ। ਇਹ ਸਭ ਭਲਕੇ ਨਿਯਮਿਤ ਸਮੇਂ ‘ਤੇ ਖੁੱਲ੍ਹਣਗੇ ਅਤੇ ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਸਾਰ ਹਸਪਤਾਲ ਚਾਲੂ ਰਹਿਣਗੇ ਅਤੇ ਇਹ ਹੁਕਮ ਮੈਡੀਕਲ ਦੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਣਗੇ।

ਦੂਜੇ ਬੰਨੇ ਮੁਹਾਲੀ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ ਕਿ ਜ਼ਿਲ੍ਹੇ ਵਿਚ ਰਾਤ 8 ਵਜੇ ਤੋਂ ਬਾਅਦ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਇਸ ਦੇ ਨਾਲ ਹੀ ਬਲੈਕ ਆਊਟ ਦੌਰਾਨ ਘਰ ਦੇ ਬਾਹਰ ਦੀਆਂ ਲਾਈਟਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਲੋਕਾਂ ਨੂੰ ਸ਼ਾਮ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਘਰ ਦੇ ਖਿੜਕੀ-ਦਰਵਾਜ਼ੇ ਬੰਦ ਰੱਖਣ ਤੇ ਪਰਦੇ ਲਗਾ ਕੇ ਰੱਖਣ ਲਈ ਕਿਹਾ ਗਿਆ ਹੈ।

ਮੁਹਾਲੀ ਪ੍ਰਸ਼ਾਸਨ ਨੇ ਸਾਈਰਨ ਵੱਜਣ ‘ਤੇ ਲੋਕ ਸੁਰੱਖਿਅਤ ਥਾਂ ‘ਤੇ ਲੈਣ ਪਨਾਹ ਦੀ ਹਦਾਇਤ ਦਿੱਤੀ ਹੈ। ਮੋਹਾਲੀ ਜ਼ਿਲ੍ਹੇ ‘ਚ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਮੁਹਾਲੀ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ  ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ।