Punjab

ਡੀ.ਸੀ. ਅੰਮ੍ਰਿਤਸਰ ਨੇ ਦਿੱਤੀ ਲੋਕਾਂ ਨੂੰ ਦਿੱਤੀ ਘਰੋਂ ਬਾਹਰ ਨਾ ਜਾਣ ਦੀ ਸਲਾਹ

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਡੀ.ਸੀ .ਅੰਮ੍ਰਿਤਸਰ ਨੇ ਆਮ ਲੋਕਾਂ ਨੂੰ ਸੜਕ, ਬਾਲਕੋਨੀ ਜਾਂ ਛੱਤ ‘ਤੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੁਤ ਸਾਵਧਾਨੀ ਵਰਤਦੇ ਹੋਏ, ਕਿਰਪਾ ਕਰਕੇ ਲਾਈਟਾਂ ਬੰਦ ਕਰਕੇ ਘਰ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਕਿਰਪਾ ਕਰਕੇ ਸੜਕ, ਬਾਲਕੋਨੀ ਜਾਂ ਛੱਤ ‘ਤੇ ਬਾਹਰ ਨਾ ਜਾਓ। ਘਬਰਾਓ ਨਾ। ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਆਮ ਗਤੀਵਿਧੀਆਂ ਕਦੋਂ ਮੁੜ ਸ਼ੁਰੂ ਕਰ ਸਕਦੇ ਹਾਂ।