Punjab

ਝੋਨੇ ਦੀ ਲਿਫ਼ਟਿੰਗ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

‘ਦ ਖ਼ਾਲਸ ਬਿਊਰੋ :- ਫ਼ਾਜ਼ਿਲਕਾ ਸਥਿਤ ਅਨਾਜ ਮੰਡੀ ‘ਚ ਝੋਨੇ ਦੀ ਲਿਫ਼ਟਿੰਗ ਦੇ ਵਿਵਾਦ ਕਾਰਨ ਅੱਜ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਚਾਂਦਮਾਰੀ ਦੇ ਨੇੜੇ ਗੋਲੀਆਂ ਚੱਲੀਆਂ। ਮੰਡੀ ‘ਚ ਲਿਫ਼ਟਿੰਗ ਕਰਨ ਬਾਹਰੋਂ ਟਰੱਕ ਆ ਰਹੇ ਸਨ, ਜਦੋਂ ਟਰੱਕ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਚਾਂਦਮਾਰੀ ਦੇ ਨੇੜੇ ਪੁੱਜੇ ਤਾਂ ਇਸ ਦੌਰਾਨ ਕੁੱਝ ਵਿਅਕਤੀਆਂ ਵਲੋਂ ਟਰੱਕ ਚਾਲਕਾਂ ਨੂੰ ਅੱਗੇ ਜਾਣ ਤੋਂ ਰੋਕਿਆਂ ਗਿਆ।

ਇਸ ਤੋਂ ਬਾਅਦ ਵਿਵਾਦ ਹੋ ਗਿਆ ਅਤੇ ਕੁੱਝ ਵਿਅਕਤੀ ਆਪਸ ‘ਚ ਝੜਪ ਪਏ, ਜਿਸ ਦੌਰਾਨ ਹਵਾਈ ਫਾਇਰ ਕੀਤੇ ਗਏ। ਘਟਨਾ ਤੋਂ ਬਾਅਦ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਅਤੇ ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਸਬੰਧੀ ਦੱਸ ਸਕਦੇ ਹਨ।