Punjab

‘GOOGLE ਹਟਾਏ ਸਾਡੇ ਕਾਲਜ ਦੀ ਐਲੀਮਿਨੀ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ’ ! ‘ਸਾਡੀ ਸਾਖ਼ ਨੂੰ ਵੱਡਾ ਨੁਕਸਾਨ’ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ DAV ਕਾਲਜ ਨੇ ਆਪਣੇ ਐਲੀਮਿਨੀ ਦੀ ਲਿਸਟ ਵਿੱਚ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਸ਼ਾਮਲ ਹੋਣ ਦੀ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ । ਕਾਲਜ ਵੱਲੋਂ ਗੂਗਲ ਸਰਚ ਇੰਜਣ ਨੂੰ ਲਿਖੀ ਗਈ ਚਿੱਠੀ ਵਿੱਚ ਦੱਸਿਆ ਹੈ ਸਾਡੀ ਅਧਿਕਾਰਕ ਵੈੱਬਸਾਈਟ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਨਹੀਂ ਹੈ। ਲਾਰੈਂਸ ਦਾ ਨਾਂ ਸਾਡੇ ਕਾਲਜ ਨਾਲ ਜੁੜਿਆ ਹੈ ਇਸੇ ਲਈ ਗੂਗਲ ਦੇ ਸਰਚ ਇੰਜਣ ਵਿੱਚ ਇਸ ਨੂੰ ਵਿਖਾਇਆ ਜਾ ਰਿਹਾ ਹੈ ਜਿਸ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਸਾਡੇ ਐਲੀਮਿਨੀ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਸਾਡੇ DAV ਕਾਲਜ ਦੀ ਟੈਗਿਗ ਨਾਲ ਹਟਾਇਆ ਜਾਵੇ,ਸਾਡੇ ਕਾਲਜ ਦਾ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੱਡਾ ਨਾਂ ਹੈ ।

ਲਾਰੈਂਸ ਦਾ ਨਾਂ DAV ਕਾਲਜ ਦੀ ਐਲੀਮਿਨੀ ਵਿੱਚ ਸ਼ਾਮਲ ਹੋਣ ਦਾ ਮੁੱਦਾ ਪੰਜਾਬ NSUI ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਨੇ ਚੁੱਕਿਆ ਸੀ । ਇਸ਼ਰਪ੍ਰੀਤ ਨੇ ਕਿਹਾ ਮੈਂ ਆਪ ਪ੍ਰਿੰਸੀਪਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਗੂਗਲ ਨੂੰ ਇੱਕ ਪੱਤਰ ਲਿਖ ਕੇ ਲਾਰੈਂਸ ਦਾ ਨਾਂ ਕਾਲਜ ਦੇ ਨਾਂ ਨਾਲ ਹਟਾਉਣ ਲਈ ਇੱਕ ਪੱਤਰ ਲਿਖਿਆ ਗਿਆ। NSUI ਨੇ ਆਪਣੀ ਪਿੱਠ ਥਾਪੜ ਦੇ ਹੋਏ ਕਿਹਾ ਜੇਕਰ ਅਸੀਂ ਇਸ ਮੁੱਦੇ ਨੂੰ ਨਾ ਚੁੱਕ ਦੇ ਤਾਂ ਇਸ ਦਾ ਮਾੜਾ ਅਸਰ ਪੈਂਦਾ । NSUI ਨੇ DAV ਕਾਲਜ ਵੱਲੋਂ ਫੌਰਨ ਲਏ ਗਏ ਐਕਸ਼ਨ ‘ਤੇ ਵੀ ਖੁਸ਼ੀ ਜਤਾਇਆ ਉਨ੍ਹਾਂ ਕਿਹਾ ਅਸੀਂ ਹਮੇਸ਼ਾ ਵਿਦਿਆਰਥੀਆਂ ਨਾਲ ਜੁੜੇ ਮੁੱਦੇ ਚੁੱਕ ਦੇ ਰਹੇ ਹਾਂ ਅਤੇ ਅੱਗੇ ਵੀ ਸਰਗਰਮੀ ਨਾਲ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ।