ਪੰਜਾਬ ਦੀ ਨੌਜਵਾਨ ਪੀੜੀ ਆਪਣੇ ਉਜਵਲ ਭਵਿੱਖ ਨੂੰ ਬਣਾਉਣ ਲਈ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ। ਪਰ ਦਿਨੋ ਦਿਨ ਵਿਦੇਸ਼ੀ ਧਰਤੀ ’ਤੇ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ।
ਅਜਿਹਾ ਹੀ ਇੱਕ ਮਾਮਲਾ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਤੋਂ ਸਾਹਮਣੇ ਆਇਆ ਹੈ ਜਿੱਥੇ 23 ਸਾਲਾ ਨਵਦੀਪ ਕੌਰ ਦੀਪੂ ਦੀ ਕੈਨੇਡਾ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰੀਬ ਦੋ ਸਾਲ ਪਹਿਲਾਂ ਮਾਤਾ ਪਿਤਾ ਨੇ ਆਪਣੀ ਲੜਕੀ ਨੂੰ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ। ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨਹੈਮਰਜ ਦੇ ਨਾਲ ਮੌਤ ਹੋ ਗਈ ਹੈ।
5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਜਨਮ ਦਿਨ ਨੂੰ ਹੀ ਪਰਿਵਾਰ ਦੀ ਗੱਲ ਹੋਈ ਉਸ ਤੋਂ ਬਾਅਦ ਹੁਣ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ। ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਹੁਣ ਆਪਣੀ ਲਾਡਲੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਧੀ ਦਾ ਅੰਤਿਮ ਸਸਕਾਰ ਕਰ ਸਕਣ।
ਪਰਿਵਾਰ ਨੂੰ ਬਹੁਤ ਉਮੀਦਾਂ ਸਨ ਜਿਨ੍ਹਾਂ ਨੇ ਜ਼ਮੀਨ ਵੇਚ ਕੇ ਸਾਰੀ ਪੂੰਜੀ ਆਪਣੀ ਲੜਕੀ ’ਤੇ ਲਗਾ ਦਿੱਤੀ। ਪਰ ਇਸ ਮੰਦਭਾਗੀ ਘਟਨਾ ਨੇ ਸਾਰੇ ਹੀ ਪਰਿਵਾਰ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ, ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਲੜਕੀ ਦੀ ਡੈਡ ਬਾਡੀ ਭਾਰਤ ਲਿਆਂਦੀ ਜਾਵੇ ਤਾਂ ਜੋ ਅੰਤਿਮ ਰਸਮਾਂ ਦੇ ਨਾਲ ਉਸ ਦਾ ਸਸਕਾਰ ਕੀਤਾ ਜਾਵੇ।