Punjab

32 ਲੱਖ ਖਰਚ ਕੇ ਨੂੰਹ ਨੂੰ ਕੈਨੇਡਾ ਡਿਪਲੋਮਾ ਲਈ ਭੇਜਿਆ ! 5 ਸਾਲ ‘ਚ ਪੂਰਾ ਨਹੀਂ ਕਰ ਸਕੀ !

ਬਿਊਰੋ ਰਿਪੋਰਟ : ਰਾਏਕੋਟ ਦੇ ਚਮਕੌਰ ਸਿੰਘ ਨੇ ਨੂੰਹ ਨੂੰ ਕੈਨੇਡਾ ਭੇਜਣ ਦੇ ਲਈ 32 ਲੱਖ ਖਰਚ ਕੀਤੇ । ਪੰਜ ਸਾਲ ਹੋਣ ਦੇ ਬਾਵਜੂਦ ਉਸ ਕੋਲੋ ਡਿਪਲੋਮਾ ਕੋਰਸ ਪੂਰਾ ਨਹੀਂ ਹੋ ਪਾਇਆ। 2 ਸਾਲ ਦੇ ਡਿਪਲੋਮਾ ਨੂੰ ਪੂਰਾ ਕਰਨ ਦੇ ਲਈ ਨੂੰਹ ਨੇ ਕੈਨੇਡਾ ਦੇ 5 ਕਾਲਜ ਬਦਲ ਦਿੱਤੇ। ਹੁਣ ਵੀ ਪੜਾਈ ਪੂਰੀ ਨਹੀਂ ਹੋਈ । ਨੂੰਹ ਦੇ ਚੱਕਰ ਵਿੱਚ ਮੁੰਡੇ ਦਾ ਭਵਿੱਖ ਵੀ ਹਨੇਰੇ ਵਿੱਚ ਹੈ। ਦੱਸਿਆ ਜਾ ਰਿਹਾ ਕਿ ਚਮਕੌਰ ਸਿੰਘ ਨੇ ਨੂੰਹ ਨੂੰ ਭੇਜਣ ਦੇ ਲਈ ਕਰਜ਼ਾ ਲਿਆ ਸੀ ਪਰ ਹੁਣ ਕਰਜ਼ਾ ਵੀ ਸਿਰ ‘ਤੇ ਚੜ ਗਿਆ ਹੈ ਅਤੇ ਪੁੱਤਰ ਇੰਦਰਜੀਤ ਵੀ ਕੈਨੇਡਾ ਨਹੀਂ ਪਹੁੰਚ ਸਕਿਆ ਹੈ ।

ਕਈ ਵਾਰ ਥਾਣਾ ਪੰਚਾਇਤ ਦੇ ਕੋਲ ਨੂੰਹ ਦੇ ਘਰ ਵਾਲੇ 20 ਲੱਖ ਦਾ ਚੈੱਕ ਸਮਝੌਤੇ ਦੇ ਰੂਪ ਵਿੱਚ ਦੇ ਗਏ ਪਰ ਉਹ ਕਦੇ ਪਾਸ ਹੀ ਨਹੀਂ ਹੋਇਆ । ਕਦੇ ਚੈੱਕ ਬਾਉਂਸ ਹੋ ਜਾਂਦਾ ਹੈ ਅਤੇ ਪੇਅਮੈਂਟ ਬਲਾਕ ਕਰਵਾ ਦਿੱਤੀ ਜਾਂਦੀ ਹੈ । ਚਮਕੌਰ ਸਿੰਘ ਦਾ ਕਹਿਣਾ ਹੈ ਕਿ ਚੈੱਕ ਬਾਉਂਸ ਹੋਣ ਤੋਂ
ਬਾਅਦ ਉਨ੍ਹਾਂ ਨੇ SSP ਲੁਧਿਆਣਾ ਨੂੰ ਸ਼ਿਕਾਇਤ ਕੀਤੀ । ਜਾਂਚ ਡੀਐੱਸਪੀ ਰਾਇਕੋਟ ਰਛਪਾਲ ਸਿੰਘ ਢੀਂਡਸਾ ਨੇ ਕੀਤੀ । ਚਮਕੌਰ ਸਿੰਘ ਦੇ ਇਲਜ਼ਾਮ ਸਹੀ ਪਾਏ ਗਏ । SSP ਨਵਨੀਤ ਸਿੰਘ ਬੈਂਸ ਦੇ ਹੁਕਮਾਂ ਤੋਂ ਬਾਅਦ ਸਿੱਟੀ ਰਾਇਕੋਟ ਨੇ ਨੂੰਹ ਨਵਜੋਤ ਕੌਰ ਅਤੇ ਉਸ ਦੇ ਪਿਤਾ ਦੇ ਖਿਲਾਫ 32 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਹਾਲਾਂਕਿ ਚਮਕੌਰ ਸਿੰਘ ਇਲਜ਼ਾਮ ਲਾ ਰਹੇ ਹਨ ਕਿ ਪੁਲਿਸ ਸਿਰਫ ਖਾਨਾਪੂਰਤੀ ਕਰ ਰਹੀ ਹੈ। ਭਰਾ ਤਲਵਿੰਦਰ ਅਤੇ ਮਾਂ ਹਰਦੀਪ ਕੌਰ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ ਹੈ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਚਮਕੌਰ ਸਿੰਘ ਨੇ ਦੱਸਿਆ ਕਿ 2019 ਵਿੱਚ ਉਨ੍ਹਾਂ ਦੇ ਪੁੱਤਰ ਦਾ ਵਿਆਹ ਨਵਜੋਤ ਕੌਰ ਨਾਲ ਹੋਇਆ ਸੀ । ਇਹ ਕਾਂਟਰੈਕਟ ਮੈਰੀਜ ਨਹੀਂ ਸੀ ਬਲਕਿ ਪੂਰੇ ਰੀਤੀ ਰਿਵਾਜਾ ਨਾਲ ਵਿਆਹ ਹੋਇਆ। ਕੇਵਲ ਸਿੰਘ ਨੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਨੂੰ ਕੈਨੇਡਾ ਵਿੱਚ ਪੱਕਾ ਕਰਵਾਉਣ ਦਾ ਝਾਂਸਾ ਦੇਕੇ ਧੀ ਨਵਜੋਤ ਕੌਰ ਨੂੰ ਕੈਨੇਡਾ ਭੇਜਣ ਦੇ ਲਈ ਪੜਾਈ ਦਾ ਪੂਰੀ ਖਰਚਾ ਉਨ੍ਹਾਂ ਕੋਲੋ ਲਿਆ ।

ਬਦਲ ਦੀ ਰਹੀ ਕਾਲਜ,ਮੰਗ ਰਹੀ ਸੀ ਹੋਰ ਰੁਪਏ

ਕੋਵਿਡ-19 ਦੇ ਦੌਰਾਨ ਨਵਜੋਤ ਕੌਰ ਨੇ ਪੜਾਈ ਵਿੱਚ ਕੋਈ ਦਿਲਚਸਬੀ ਨਹੀਂ ਵਿਖਾਈ, ਬਲਕਿ ਲਗਾਤਾਰ ਕਾਲਜ ਬਦਲ ਦੀ ਰਹੀ। ਨਵਜੋਤ ਨੇ ਉਨ੍ਹਾਂ ਤੋਂ 32 ਲੱਖ ਰੁਪਏ ਖਰਚ ਕਰਵਾ ਦਿੱਤੇ। ਇਸ ਦੇ ਬਾਅਦ ਰੁਪਏ ਮੰਗ ਦੀ ਰਹੀ । ਪੁੱਤਰ ਇੰਦਰਜੀਤ ਸਿੰਘ ਨੂੰ ਵੀ ਕੈਨੇਡਾ ਨਹੀਂ ਬੁਲਾਇਆ। ਲਗਾਤਾਰ ਝੂਠ ਬੋਲ ਕੇ ਗੁਮਰਾਹ ਕਰਦੀ ਰਹੀ । ਜਾਂਚ ਅਧਿਕਾਰੀ ਬੂਟਾ ਖਾਨ ਨੇ ਦੱਸਿਆ ਕਿ ਨਵਜੋਤ ਸਿੰਘ ਕੈਨੇਡਾ ਵਿੱਚ ਹੈ । ਕੈਨੇਡਾ ਸਥਿਤ ਭਾਰਤੀ ਦੂਤਾਵਾਸ ਅਤੇ ਕੈਨੇਡਾ ਅੰਬੈਸੀ ਨਾਲ ਗੱਲਬਾਤ ਹੋ ਰਹੀ ਹੈ । ਤਾਂਕੀ ਉਸ ਨੂੰ ਭਾਰਤ ਲਿਆਇਆ ਜਾਵੇ । ਇਸ ਦੇ ਇਲਾਵਾ ਨਵਜੋਤ ਸਿੰਘ ਦੇ ਪਿਤਾ ਨੂੰ ਵੀ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ।