The Khalas Tv Blog India ਜਲੰਧਰ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ…
India Punjab

ਜਲੰਧਰ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ…

Dates announced for Jalandhar by-election

Dates announced for Jalandhar by-election ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਬਾਕੀ ਵੋਟਾਂ ਨਾਲ ਹੀ ਨਤੀਜਾ ਆਵੇਗਾ।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਦੀ ਜਲੰਧਰ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਬਾਕੀ ਵੋਟਾਂ ਨਾਲ ਹੀ ਨਤੀਜਾ ਆਵੇਗਾ।

  • 13 ਅਪ੍ਰੈਲ – ਕਾਗਜ਼ ਭਰੇ ਜਾਣਗੇ
  • 20 ਅਪ੍ਰੈਲ – ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ
  • 21 ਅਪ੍ਰੈਲ – ਕਾਗਜ਼ਾਂ ਦੀ ਪੜਤਾਲ
  • 24 ਅਪ੍ਰੈਲ – ਨਾਮਜ਼ਦਗੀਆਂ ਵਾਪਿਸ ਲੈਣ ਦੀ ਤਰੀਕ
  • 10 ਮਈ – ਵੋਟਿੰਗ
  • 13 ਮਈ – ਨਤੀਜੇ

ਖਾਲੀ ਹੋ ਗਈ ਸੀ ਸੀਟ

ਜਲੰਧਰ ਲੋਕ ਸਭਾ ਹਲਕੇ ਦੀ ਸੀਟ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ਼ ਸਿੰਘ ਦੀ ਮੌਤ ਨਾਲ ਖਾਲੀ ਹੋਈ ਸੀ। ਮਰਹੂਮ ਆਗੂ ਦੀ ਮੌਤ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਕਾਂਗਰਸ ਨੇ ਚੌਧਰੀ ਸੰਤੋਖ਼ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਜਲੰਧਰ ਦੇ ਜ਼ਿਮਨੀ ਚੋਣ ਮੈਦਾਨ ਵਿਚ ਉਤਾਰਿਆ ਹੈ।

ਕਰਨਾਟਕ ‘ਚ ਵੀ ਚੋਣਾਂ ਦਾ ਐਲਾਨ

ਇਸਦੇ ਨਾਲ ਹੀ ਕਮਿਸ਼ਨ ਨੇ ਦੱਖਣੀ ਭਾਰਤ ਦੇ ਵੱਡੇ ਸੂਬੇ ਕਰਨਾਟਕ ਵਿੱਚ ਆਮ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਹੈ। ਕਰਨਾਟਕ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ।

  • ਕਰਨਾਟਕ ਵਿਧਾਨ ਸਭਾ ਵਿੱਚ ਕੁੱਲ ਸੀਟਾਂ – 224 (ਇਸ ਤੋਂ ਵਾਧੂ ਇੱਕ ਸੀਟ ਨਾਮਜ਼ਦ ਹੁੰਦੀ ਹੈ)
  • ਵੋਟਰ – 22 ਕਰੋੜ
  • ਪੋਲਿੰਗ ਬੂਥ – 58 ਹਜ਼ਾਰ

ਚੋਣ ਕਮਿਸ਼ਨ ਨੇ ਕੀ ਕਿਹਾ :

  • 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਘਰ ਤੋਂ ਵੋਟ ਪਾ ਸਕਣਗੇ।
  • 1 ਅਪ੍ਰੈਲ ਤੋਂ ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਤੋਂ ਪਾਰ ਕਰ ਜਾਵੇਗੀ, ਉਹ ਸਾਰੇ ਕਰਨਾਟਕ ਚੋਣਾਂ ਵਿੱਚ ਵੋਟ ਪਾ ਸਕਣਗੇ।
  • ਕਰਨਾਟਕ ਚੋਣਾਂ ਵਿੱਚ 9 ਲੱਖ ਤੋਂ ਜ਼ਿਆਦਾ ਵੋਟਰ ਪਹਿਲੀ ਵਾਰ ਵੋਟ ਪਾਉਣਗੇ।
  • ਕਰਨਾਟਕ ਚੋਣ ਦੇ ਲਈ 58 ਹਜ਼ਾਰ ਤੋਂ ਜ਼ਿਆਦਾ ਮਤਦਾਨ ਕੇਂਦਰ ਹੋਣਗੇ।
  • 1320 ਮਤਦਾਨ ਕੇਂਦਰਾਂ ਦੀ ਜ਼ਿੰਮੇਦਾਰੀ ਔਰਤਾਂ ਦੇ ਹੱਥਾਂ ਵਿੱਚ ਹੋਵੇਗੀ।
Exit mobile version