The Khalas Tv Blog Punjab ਭਰਾ ਨਾਲ ਮੋਟਰ ਸਾਈਕਲ ‘ਤੇ ਦਵਾਈ ਲੈਕੇ ਆ ਰਹੀ ਸੀ ਭੈਣ ! ਪਰ ਕਿਸੇ ਹੋਰ ਦੀ ਲਾਪਰਵਾਹੀ ਭੈਣ ਦੀ ਜ਼ਿੰਦਗੀ ‘ਤੇ ਭਾਰੀ ਪਈ !
Punjab

ਭਰਾ ਨਾਲ ਮੋਟਰ ਸਾਈਕਲ ‘ਤੇ ਦਵਾਈ ਲੈਕੇ ਆ ਰਹੀ ਸੀ ਭੈਣ ! ਪਰ ਕਿਸੇ ਹੋਰ ਦੀ ਲਾਪਰਵਾਹੀ ਭੈਣ ਦੀ ਜ਼ਿੰਦਗੀ ‘ਤੇ ਭਾਰੀ ਪਈ !

ਦਸੂਹਾ : ਦਸੂਹਾ ਵਿੱਚ ਇੱਕ ਬਹੁਤ ਦੀ ਦਰਦਨਾਕ ਹਾਦਸਾ ਹੋਇਆ ਹੈ । ਬਾਈਕ ਦਾ ਸੁੰਤਲਨ ਵਿਗੜ ਦੀ ਵਜ੍ਹਾ ਕਰਕੇ ਭੈਣ ਅਤੇ ਭਰਾ ਨਹਿਰ ਵਿੱਚ ਡਿੱਗ ਗਏ । ਦਸੂਹਾ ਦੇ ਪਿੰਡ ਜੁਗਿਆਲ ਦੇ ਰਸਤੇ ਵਿੱਚ ਅਚਾਨਕ ਪਸ਼ੂ ਅੱਗੇ ਆ ਗਿਆ,ਉਸ ਨੂੰ ਬਚਾਉਣ ਦੇ ਚੱਕਰ ਵਿੱਚ ਬਾਈਕ ਸਲਿੱਪ ਕਰ ਗਈ ਅਤੇ ਬਾਈਕ ‘ਤੇ ਆ ਰਹੀ ਭੈਣ ਨੀਤਿਕਾ ਅਤੇ ਭਰਾ ਰਮਨ ਮੁਕੇਰੀਆਂ ਨਹਿਰ ਵਿੱਚ ਡਿੱਗ ਗਏ । ਭਰਾ ਨੂੰ ਤੈਰਨਾ ਆਉਂਦਾ ਸੀ ਉਹ ਬਾਹਰ ਨਿਕਲ ਗਿਆ ਪਰ ਭੈਣ ਨੂੰ ਤੈਰਨਾ ਨਹੀਂ ਆਉਂਦਾ ਸੀ। ਬਾਹਰ ਨਿਕਲ ਕੇ ਭਰਾ ਰਮਨ ਨੇ ਲੋਕਾਂ ਤੋਂ ਮਦਦ ਮੰਗੀ ਤਾਂ ਭੈਣ ਨੀਤਿਕਾ ਦੀ ਤਲਾਸ਼ ਸ਼ੁਰੂ ਹੋਈ ਤਾਂ ਥੋੜ੍ਹੀ ਦੇਰ ਬਾਅਦ ਇੱਕ ਲਾਸ਼ ਉੱਤੇ ਤੈਰਦੀ ਹੋਈ ਮਿਲੀ,ਉਹ ਨਿਤਿਕਾ ਦੀ ਮ੍ਰਿਤਕ ਦੇਹ ਸੀ । ਉਸ ਨੂੰ ਬਾਹਰ ਕੱਢਿਆ ਗਿਆ । ਦੋਵੇ ਭੈਣ-ਭਰਾ ਹਾਜੀਪੁਰ ਤੋਂ ਦਵਾਈ ਲੈਕੇ ਆ ਰਹੇ ਸਨ ।

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਨਿਤਿਕਾ ਦਾਦਾ,ਦਾਦੀ ਦੇ ਘਰ ਸਿੰਘੋਵਾਲ ਪਿੰਡ ਆਈ ਸੀ । ਬਿਮਾਰੀ ਦੇ ਚੱਲ ਦੇ ਉਹ ਭਰਾ ਰਮਨ ਕੁਮਾਰ ਦੇ ਨਾਲ ਦਵਾਈ ਲੈਣ ਦੇ ਲਈ ਹਾਜੀਪੁਰ ਗਈ ਸੀ । ਵਾਪਸੀ ਦੌਰਾਨ ਦੋਵੇ ਕੰਡੀ ਨਹਿਰ ਦੇ ਕੰਡੇ ਗਰਾਮ ਸਵਾਰ ਵੱਲ ਜਾ ਰਹੇ ਸਨ । ਜੁਗਯਾਲ ਪੁਲ ਦੇ ਨਜ਼ਦੀਕ ਅਚਾਨਕ ਇੱਕ ਗਾਂ ਆ ਗਈ,ਜਿਸ ਨਾਲ ਬਾਈਕ ਦਾ ਸੰਤੁਲਨ ਵਿਗੜ ਗਿਆ,ਦੋਵੇ ਭੈਣ-ਭਰਾ ਨਹਿਰ ਵਿੱਚ ਡਿੱਗ ਗਏ ।

ਇੱਕ ਮਹੀਨੇ ਵਿੱਚ ਤੀਜਾ ਹਾਦਸਾ

1 ਮਹੀਨੇ ਦੇ ਅੰਦਰ ਇਸ ਨਹਿਰ ਵਿੱਚ ਡੁੱਬਣ ਦਾ 4 ਕੀਮਤੀ ਜਾਨਾ ਜਾ ਚੁੱਕਿਆ ਹਨ । ਪਹਿਲਾਂ ਗੜਦੀਵਾਲਾ ਦੇ ਇੱਕ ਨੌਜਵਾਨ ਦੀ ਪਿੰਡ ਬਡਲਾ ਦੇ ਕੋਲ ਨਹਾਉਣ ਦੇ ਦੌਰਾਨ ਡੁੱਬਣ ਨਾਲ ਮੌਤ ਹੋ ਗਈ ਸੀ । ਕੁਝ ਹੀ ਦਿਨ ਪਹਿਲਾਂ ਪਿੰਡ ਸੋਹੜਾ ਦੇ 2 ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਹੁਣ ਹਾਦਸੇ ਵਿੱਚ ਇੱਕ ਨੌਜਵਾਨ ਕੁੜੀ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੰਡੀ ਨਹਿਰ ਦੀ ਹਾਲਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ ।

ਨਹਿਰ ਦੇ ਕੰਡੇ ਦਿਵਾਰ ਬਣਾਉਣ ਦੀ ਮੰਗ

ਨਹਿਰ ਦੇ ਕੰਡੇ ਕਿਸੇ ਵੀ ਤਰ੍ਹਾਂ ਦੀ ਦਿਵਾਰ ਜਾਂ ਫਿਰ ਕੋਈ ਵੱਡਾ ਜਾਲ ਨਹੀਂ ਲੱਗਿਆ ਹੋਇਆ ਹੈ, ਜਿਸ ਕਾਰਨ ਛੋਟੇ ਹਾਦਸੇ ਵਿੱਚ ਰਾਹਗੀਰ ਨਹਿਰ ਵਿੱਚ ਡਿੱਗ ਰਹੇ ਹਨ। ਉਧਰ ਬੇਸਹਾਰਾ ਜਾਨਵਰ ਵੀ ਹਾਦਸੇ ਨੂੰ ਹੋਰ ਵਧਾਉਂਦੇ ਹਨ। ਸਰਕਾਰ ਨੂੰ ਨਹਿਰ ਦੇ ਕੰਡੇ ਦਿਵਾਰ ਬਣਾਉਣੀ ਚਾਹੀਦੀ ਹੈ ਅਤੇ ਪਸ਼ੂਆਂ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ । ਤਾਂਕੀ ਰਾਹਗੀਰਾਂ ਨੂੰ ਹੋਣ ਵਾਲੇ ਜਾਨੀ ਅਤੇ ਮਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ ।

Exit mobile version