Punjab

ਆਮ ਆਦਮੀ ਪਾਰਟੀ ਦਾ ਵਿਧਾਇਕ ਭਿਆਨਕ ਹਾਦਸੇ ਦਾ ਸ਼ਿਕਾਰ ! ਇਲਾਜ ਦੇ ਲਈ ਹਸਪਤਾਲ ਭਰਤੀ

ਬਿਉਰੋ ਰਿਪੋਰਟ : ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਭਿਆਨਕ ਸੜਕੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਹਾਦਸੇ ਵਿੱਚ ਵਿਧਾਇਕ ਨੂੰ ਕਾਫੀ ਸੱਟਾਂ ਲੱਗੀਆਂ ਹਨ,ਉਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਜਾਣਕਾਰੀ ਦੇ ਮੁਤਾਬਿਕ ਕਰਮਵੀਰ ਸਿੰਘ ਘੁੰਮਣ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਰਸਤੇ ਵਿੱਚ ਪਿੰਡ ਘੋਘਰਾ ਵਿੱਚ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । ਹਾਦਸਾ ਕਿੰਨਾਂ ਖਤਰਨਾਕ ਸੀ ਇਸ ਦਾ ਅੰਦਾਜ਼ਾ ਗੱਡੀ ਦੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ । ਗੱਡੀ ਇੱਕ ਪਾਸੇ ਕਾਫੀ ਨੁਕਸਾਨੀ ਗਈ ਹੈ,ਸ਼ੀਸ਼ਾ ਟੁੱਟ ਗਿਆ,ਗੱਡੀ ਵੀ ਡੈਮੇਜ ਹੋਈ ਹੈ ।

ਦੱਸਿਆ ਜਾ ਰਿਹਾ ਹੈ ਕਿ ਕਿਸੇ ਹੋਰ ਗੱਡੀ ਨੇ ਉਨ੍ਹਾਂ ਨੂੰ ਸਾਇਡ ਮਾਰੀ ਜਿਸ ਦੀ ਵਜ੍ਹਾ ਕਰਕੇ ਗੱਡੀ ਖੰਬੇ ਵਿੱਚ ਜਾਕੇ ਟਕਰਾਈ । ਗੱਡੀ ਵਿੱਚ ਵਿਧਾਇਕ ਦੇ ਸੁਰੱਖਿਆ ਮੁਲਾਜ਼ਮ ਵੀ ਸਵਾਰ ਸਨ । ਵਿਧਾਾਇਕ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ ਗੰਨਮੈਨ ਅਤੇ ਡਰਾਈਵਰ ਵਾਲ-ਵਾਲ ਬਚ ਗਈ । ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ਨਾਲ ਵਿਧਾਇਕ ਦੀ ਕਾਰ ਦੀ ਟੱਕਰ ਹੋਈ ਹੈ ਉਹ I-20 ਸੀ।