Lok Sabha Election 2024 Punjab

ਫਰੀਦਕੋਟ ‘ਚ ਚੱਲੀ ਹਨ੍ਹੇਰੀ, ਉਡ ਕੇ ਡਿੱਗੇ ਪੋਲਿੰਗ ਬੂਥਾਂ ਦੇ ਸ਼ੈੱਡ, ਵਾਲ-ਵਾਲ ਬਚੇ ਮੁਲਾਜ਼ਮ

ਫਰੀਦਕੋਟ ਲੋਕ ਸਭਾ ਸੀਟ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦਰਮਿਆਨ ਖਬਰ ਹੈ ਕਿ ਫਰੀਦਕੋਟ ਵਿਚ ਮੌਸਮ ਨੇ ਇਕਦਮ ਕਰਵਟ ਲਈ ਹੈ ਤੇ ਹਨ੍ਹੇਰੀ ਚੱਲਣ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਡਿੱਗ ਗਏ ਜਿਸ ਤੋਂ ਮੁਲਾਜ਼ਮ ਵਾਲ-ਵਾਲ ਬਚੇ ਹਨ। ਪ੍ਰਸ਼ਾਸਨ ਸਥਿਤੀ ਨੂੰ ਠੀਕ ਕਰਨ ਵਿਚ ਲੱਗੇ ਹਨ। ਮਤਦਾਨ ਪ੍ਰਕਿਰਿਆ ਸ਼ਾਮ 6 ਵਜੇ ਤੱਕ ਚੱਲੇਗੀ।

ਦੱਸ ਦੇਈਏ ਕਿ ਫਰੀਦਕੋਟ ਸੀਟ ‘ਤੇ 15 ਲੱਖ 87 ਹਜ਼ਾਰ 461 ਵੋਟਰ ਹਨ ਜਿਨ੍ਹਾਂ ਵਿਚੋਂ 8 ਲੱਖ 38 ਹਜ਼ਾਰ 605 ਪੁਰਸ਼ ਤੇ 7 ਲੱਖ 48 ਹਜ਼ਾਰ 775 ਮਹਿਲਾ ਵੋਟਰ ਤੇ 81 ਟ੍ਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ, ਕਾਂਗਰਸ ਦੀ ਅਮਰਜੀਤ ਕੌਰ ਸਾਹੋਕੇ ਤੇ ਭਾਜਪਾ ਦੇ ਹੰਸਰਾਜ ਹੰਸ ਦੇ ਵਿਚ ਹੈ। ਇਸ ਸੀਟ ‘ਤੇ ਕੁੱਲ 28 ਉਮੀਦਵਾਰ ਮੈਦਾਨ ਵਿਚ ਹਨ।