ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ (Jagtar singh)ਸਿੰਘ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ । ਸ੍ਰੀ ਦਰਬਾਰ ਸਾਹਿਬ ਦੇ ਇੱਕ ਰਾਗੀ ਵੱਲੋਂ ਉਨ੍ਹਾਂ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਰਾਗੀ ਕਲੁਦੀਪ ਸਿੰਘ ਨੇ ਤੰਗ ਆਕੇ ਅਸਤੀਫ਼ੇ ਵੀ ਦੇ ਦਿੱਤਾ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਪੱਤਰ ਵਿੱਚ ਰਾਗੀ ਸਿੰਘ ਕੁਲਦੀਪ ਸਿੰਘ ਨੇ ਆਪਣੇ ਨਾਲ ਹੋਏ ਵਤੀਰੇ ਬਾਰੇ ਖੁੱਲ ਕੇ ਦੱਸਿਆ ਹੈ ।
ਰਾਗੀ ਕੁਲਦੀਪ ਸਿੰਘ ਦਾ ਇਲਜ਼ਾਮ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਪੱਤਰ ਵਿੱਚ ਰਾਗੀ ਕੁਲਦੀਪ ਨੇ ਲਿਖਿਆ ‘ਕਿ ਉਹ ਲੰਮੇ ਵਕਤ ਤੋਂ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਕਾਫੀ ਦੇਰ ਤੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਵੱਲੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ । ਜਿਹੜੇ ਆਪ ਸੋਦਰ ਸਾਹਿਬ ਦਾ ਪਾਠ ਅਤੇ ਕਈ ਵਾਰ ਹੁਕਮਨਾਮ ਲੈਂਦੇ ਭੁੱਲ ਜਾਂਦੇ ਹਨ। ਜਿਹੜੇ ਰਾਗੀ ਇੰਨਾਂ ਦੀ ਚਾਪਲੂਸੀ ਕਰਦੇ ਹਨ। ਜਾਂ ਫਿਰ ਤੁਹਾਡੀ ਸਿਫਾਰਿਸ਼ ਪਵਾਉਂਦੇ ਹਨ ਅਤੇ ਭਰਿਆ ਹੋਇਆ ਲਿਫਾਫਾ ਭੇਟ ਕਰਦੇ ਹਨ ਉਨ੍ਹਾਂ ਦੀ ਹੀ ਡਿਊਟੀ ਸ੍ਰੀ ਦਰਬਾਰ ਸਾਹਿਬ ਲੱਗ ਜਾਂਦੀ ਹੈ। ‘ਗੁਣ’ ਦੀ ਕੋਈ ਕਦਰ ਨਹੀਂ ਹੈ ਸਿਰਫ਼ ‘ਸਿਫਾਰਿਸ਼ ‘ਚੱਲ ਦੀ ਹੈ। ਦਾਸ ਇੰਨਾਂ ਕੰਮਾਂ ਦੇ ‘ਬਰਖਿਲਾਫ਼’ ਹੈ। ਇਸੇ ਲਈ ਦਾਸ ਨੂੰ ਲੰਮੇ ਵਕਤ ਤੋਂ ਸ੍ਰੀ ਦਰਬਾਰ ਸਾਹਿਬ ਸੇਵਾ ਨਹੀਂ ਕਰਨ ਦਿੱਤੀ ਗਈ ਹੈ। ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਛੱਡਣ ਨੂੰ ਮੰਨ ਨਹੀਂ ਕਰਦਾ ਹੈ । ਪਰ ਅਜਿਹੇ ਹਾਲਾਤਾ ਕਰਕੇ ਦਾਸ ਕੀਰਤਨ ਦੀ ਸੇਵਾ ਤੋਂ ਅਸਤੀਫ਼ਾ ਦੇ ਰਿਹਾ ਹੈ । ਸੋ ਕ੍ਰਿਪਾ ਕਰਕੇ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ’ ।
ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਸੁਭਾਅ ਨੂੰ ਲੈਕੇ SGPC ਨੂੰ ਸ਼ਿਕਾਇਤ ਕੀਤੀ ਗਈ ਸੀ । ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਖ਼ਲ ਤੋਂ ਬਾਅਦ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਸੀ । ਪਰ ਇੱਕ ਵਾਰ ਮੁੜ ਤੋਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ‘ਤੇ ਰਾਗੀ ਸਿੰਘ ਵੱਲੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।