International

ਯੂਕਰੇ ਨ ‘ਤੇ ਰੂਸੀ ਫੌਜ ਦਾ ਖਤ ਰਨਾਕ ਹਮ ਲਾ

‘ਦ ਖ਼ਾਲਸ ਬਿਊਰੋ :ਯੂਕ ਰੇਨ ਦੇ ਨਾਲ ਚੱਲ ਰਹੀ ਜੰਗ ਵਿੱਚ ਰੂਸ ਨੇ ਪਹਿਲੀ ਵਾਰ ਆਪਣੀ ਕਿੰਜਲ ਹਾਈਪਰ ਸੋਨਿਕ ਮਿਜ਼ਾ ਈਲ ਨਾਲ ਯੂਕ ਰੇਨ ‘ਤੇ ਹ ਮਲਾ ਕੀਤਾ ਹੈ । ਰੂਸ ਦੇ ਰੱਖਿਆ ਮੰਤਰਾਲੇ ਅਨੁਸਾਰ ਰੂਸੀ ਫੌਜ ਨੇ ਪੱਛਮੀ ਯੂਕਰੇਨ ਵਿੱਚ ਇੱਕ ਹਥਿਆ ਰ ਦੇ ਜ਼ਖੀਰੇ ਨੂੰ ਨਸ਼ਟ ਕਰਨ ਲਈ ਇਸ ਮਿਜ਼ਾ ਈਲ ਦੀ ਵਰਤੋਂ ਕੀਤੀ ਹੈ।
ਇਸ ਤੋਂ ਪਹਿਲਾਂ ਰੂਸ ਨੇ ਕਦੇ ਵੀ ਯੂਕਰੇਨ ਦੇ ਨਾਲ ਜੰਗ ਵਿੱਚ ਇਸ ਤਰਾਂ ਦੇ ਹਥਿਆ ਰਾਂ ਦੀ ਵਰਤੋਂ ਕਰਨ ਨੂੰ ਸਵੀਕਾਰ ਨਹੀਂ ਕੀਤਾ ਸੀ । ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਯੂਕਰੇ ਨ ਵਿੱਚ ਪਹਿਲੀ ਵਾਰ ਦੇਸ਼ ਦੇ ਪੱਛਮ ਵਿੱਚ ਇੱਕ ਹਥਿਆ ਰਾਂ ਦੇ ਜ਼ਖੀਰੇ ਨੂੰ ਨਸ਼ਟ ਕਰਨ ਲਈ ਆਪਣੀ ਨਵੀਂ ਕਿੰਜਲ ਹਾਈਪਰਸੋਨਿਕ ਮਿਜ਼ਾ ਈਲਾਂ ਦੀ ਵਰਤੋਂ ਕੀਤੀ।
ਸ਼ਨੀਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ, “ਹਾਈਪਰਸੋਨਿਕ ਐਰੋਬਲਿਸਟਿਕ ਮਿਜ਼ਾਈ ਲਾਂ ਵਾਲੀ ਕਿੰਜਲ ਹਵਾਬਾਜ਼ੀ ਮਿਜ਼ਾਈਲ ਪ੍ਰਣਾਲੀ ਨੇ ਇਵਾਨੋ-ਫ੍ਰੈਂਕਿਵਸਕ ਖੇਤਰ ਦੇ ਡੇਲਯਾਟਿਨ ਪਿੰਡ ਵਿੱਚ ਮਿਜ਼ਾ ਈਲਾਂ ਅਤੇ ਹਵਾ ਬਾਜ਼ੀ ਗੋਲਾ-ਬਾਰੂਦ ਵਾਲੇ ਜ਼ਮੀਨ ਦੇ ਅੰਦਰ ਬਣੇ ਇੱਕ ਵੱਡੇ ਗੋਦਾਮ ਨੂੰ ਨਸ਼ਟ ਕਰ ਦਿੱਤਾ ਹੈ।”
ਜੇਕਰ ਹਾਈਪਰਸੋਨਿਕ ਮਿਜ਼ਾ ਈਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਉੱਨਤ ਮਿਜ਼ਾ ਈਲਾਂ ਹਨ ਜੋ ਉਪਰਲੇ ਵਾਯੂਮੰਡਲ ਵਿੱਚ ਯਾਤਰਾ ਕਰਦੀਆਂ ਹਨ ਤੇ ਆਵਾਜ਼ ਨਾਲੋਂ ਪੰਜ ਗੁਣਾ ਤੇਜ਼ ਚਲਦੀਆਂ ਹਨ।
ਰੂਸ ਮੁਤਾਬਕ ਯੂਕ ਰੇਨ ਦੇ ਖਿਲਾਫ ਵਰਤੀਆਂ ਜਾਣ ਵਾਲੀਆਂ ਕਿੰਜਲ ਮਿਜ਼ਾਈਲਾਂ ਦੋ ਹਜ਼ਾਰ ਕਿਲੋਮੀਟਰ ਦੂਰ ਤੱਕ ਉਨ੍ਹਾਂ ਦੇ ਟੀਚਿਆਂ ਨੂੰ ਤਬਾ ਹ ਕਰ ਸਕਦੀਆਂ ਹਨ ਤੇ ਇਹ ਮਿਜ਼ਾਈਲਾਂ ਹਰ ਤਰ੍ਹਾਂ ਦੀ ਹਵਾਈ ਅਤੇ ਮਿਜ਼ਾ ਈਲ ਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਸਕਦੀਆਂ ਹਨ।