Punjab

ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਵਿਗੜੀ,ਅਟੈਕ ਆਉਣ ਦਾ ਖ਼ਤਰਾ ! ਦਵਾਈ ਲੈਣ ਤੋਂ ਕੀਤਾ ਇਨਕਾਰ’

farmer leader jagjeet singh dalawal in hunger strike

ਬਿਊਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਪੰਜਾਬ ਸਰਕਾਰ ਖਿਲਾਫ਼ ਮੰਗਾਂ ਨੂੰ ਲੈਕੇ ਮਰਨ ਵਰਤ ‘ਤੇ ਬੈਠੇ ਹਨ। ਫਰੀਦਕੋਟ ਵਿੱਚ ਭੁੱਖ ਹੜਤਾਲ ਦੇ ਤੀਜੇ ਦਿਨ ਉਨ੍ਹਾਂ ਦੀ ਸਿਹਤ ਨੂੰ ਲੈਕੇ ਡਾਕਟਰਾਂ ਨੇ ਚਿੰਤਾ ਜਤਾਈ ਹੈ । ਫਰੀਦਕੋਟ ਦੇ ਸਿਵਿਲ ਹਸਪਤਾਲ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰ ਰਹੀ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਡੱਲੇਵਾਲ ਦਾ ਸ਼ੂਗਰ ਲੈਵਲ ਘੱਟਿਆ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅਟੈਕ ਵੀ ਆ ਸਕਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਡਾਕਟਰਾਂ ਨੇ ਕਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਵਾਈ ਨਹੀਂ ਲੈ ਰਹੇ ਹਨ ਜੋ ਉਹ ਉਨ੍ਹਾਂ ਦੀ ਸਿਹਤ ਲਈ ਚੰਗਾ ਨਹੀਂ ਹੈ। ਡਾਕਟਰਾਂ ਨੇ ਦਾਅਵਾ ਕੀਤਾ ਜੇਕਰ ਅਜਿਹਾ ਹੀ ਰਿਹਾ ਤਾਂ ਉਨ੍ਹਾਂ ਵੱਲੋਂ ਡੱਲੇਵਾਲ ਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ । ਭੁੱਖ ਹੜਤਾਲ ਦੇ ਤਿੰਨ ਦਿਨ ਹੋਣ ਤੋਂ ਬਾਅਦ ਡੱਲੇਵਾਲ ਦਾ 3 ਕਿਲੋ ਭਾਰ ਵੀ ਘੱਟ ਹੋ ਗਿਆ ਹੈ । ਫਿਲਹਾਲ ਮੌਕੇ ‘ਤੇ ਸਿਵਿਲ ਹਸਪਤਾਲ ਵੱਲੋਂ ਸਾਰੇ ਮੈਡੀਕਲ ਇੰਤਜ਼ਾਮ ਕੀਤੇ ਗਏ ਹਨ। ਉਧਰ ਫਰੀਦਕੋਟ ਦੇ SSP ਵੀ ਮੌਕੇ ‘ਤੇ ਕਿਸਾਨ ਆਗੂ ਨੂੰ ਮਨਾਉਣ ਦੇ ਲਈ ਪਹੁੰਚੇ ਹਨ । ਪਰ ਡੱਲੇਵਾਲ ਨੇ ਪ੍ਰਸ਼ਾਸਨ ਨੂੰ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਮਰਨ ਵਰਤ ਜ਼ਬਰਦਸਤੀ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਅੰਜਾਮ ਬੁਰਾ ਹੋਵੇਗਾ ।

BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮਨ ਦੀ ਹੈ ਉੱਦੋਂ ਤੱਕ ਉਹ ਮਰਨ ਵਰਤ ‘ਤੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਜੇਕਰ ਸਰਕਾਰ ਕਹਿੰਦੀ ਹੈ ਕਿ ਉਹ ਸਾਡੀ ਮੰਗਾਂ ਮੰਗ ਚੁੱਕੇ ਹਨ ਤਾਂ ਉਸ ਦਾ ਨੋਟਿਫਿਕੇਸ਼ਨ ਕੱਢਣ ਵਿੱਚ ਦੇਰੀ ਕਿਉਂ ਕਰ ਰਹੀ ਹੈ । ਡੱਲੇਵਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਦੇ ਨਾਲ ਉਨ੍ਹਾਂ ਦਾ ਮਰਨ ਵਰਤ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਬੁਰਾ ਹੋਵੇਗ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਨਾਲ ਪੰਗਾਂ ਲੈ ਚੁੱਕੀ ਹੈ ਅਤੇ ਹੋਰ ਨਵਾਂ ਪੰਗਾਂ ਨਾ ਲਏ । ਉਨ੍ਹਾਂ ਨੇ ਕਿਹਾ ਕਿ ਭਾਵੇਂ ਡਾਕਟਰ ਉਨ੍ਹਾਂ ਦੀ ਸਿਹਤ ਨੂੰ ਲੈਕੇ ਚਿੰਤਾ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 15-15 ਦਿਨ ਤੱਕ ਭੁੱਖ ਹੜਤਾਲ ਕੀਤੀ ਹੈ ਇਸ ਦੇ ਲਈ ਡਰਨ ਦੀ ਜ਼ਰੂਰਤ ਨਹੀਂ ਹੈ ।