ਖਨੌਰੀ ਬਾਰਡਰ : ਅੱਤ ਦੀ ਠੰਢ ਵਿੱਚ ਵੀ ਕਿਸਾਨ ਖਨੌਰੀ ਸਰਹੱਦ ਉਤੇ ਡਟੇ ਹੋਏ ਹਨ। ਅੱਜ ਖਨੌਰੀ ਸਰਹੱਦ ਉਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ ਪੂਰੇ 30 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਰਿਹਾ ਹੈ।
ਇਸੇ ਦੌਰਾਨ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਖਨੌਰੀ ਬਾਰਡਰ ਉੱਪਰ ਪਹੁੰਚੇ ਹਨ।
ਦੱਸ ਦਈਏ ਕਿ ਲੰਘੇ ਕੱਲ੍ਹ ਡੱਲੇਵਾਲ ਚਾਰ ਦਿਨ ਬਾਅਦ ਮੋਰਚੇ ਦੀ ਮੰਚ ’ਤੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਹਿਯੋਗ ਦਿੱਤਾ ਅਤੇ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਦਿਲ ਤੋਂ ਧੰਨਵਾਦ. ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਜੀ, ਕੋਈ ਗੱਲ ਨਹੀਂ. ਇਸ ਲੜਾਈ ਨੂੰ ਜਿੱਤਣਾ ਹੈ ਅਤੇ ਇਹ ਲੜਾਈ ਤਾਂ ਹੀ ਜਿੱਤੀ ਜਾਵੇਗੀ ਜੇ ਪੂਰਾ ਦੇਸ਼ ਇੱਕ ਹੋ ਕੇ ਇਕ ਇਸ ਲੜਾਈ ਨੂੰ ਲੜੇਗਾ।
ਡੱਲੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ਬਹੁਤ ਸਾਰੇ ਰਾਜਾਂ ਦਾ ਉਲਾਂਭਾ ਸੀ ਕਿ 2021 ਵਿੱਚ ਤੁਸੀਂ ਅੰਦੋਲਨ ਨੂੰ ਅਧੂਰਾ ਛੱਡ ਕੇ ਵਾਪਸ ਆ ਗਏ. ਸੋ ਅਸੀਂ ਉਹ ਉਲਾਂਭਾ ਲਾਹੁਣ ਦਾ ਕੋਸ਼ਿਸ਼ ਕੀਤੀ ਹੈ, ਵੱਡਾ ਭਾਈ ਪੰਜਾਬ ਫੇਰ ਤੋਂ ਮੈਦਾਨ ਦੇ ਵਿੱਚ ਆਇਆ ਹੈ ਅਤੇ ਹੁਣ ਛੋਟੇ ਭਾਈ ਦੂਜੇ ਰਾਜਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜਬੂਤੀ ਦੇ ਨਾਲ ਲੜਿਆ ਜਾਵੇ