ਬਿਉਰੋ ਰਿਪੋਰਟ – ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਭਾਂਵੇ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਸੀ ਪਰ ਉਨ੍ਹਾਂ ਦਾ ਮਰਨ ਵਰਤ ਅਜੇ ਵੀ ਜਾਰੀ ਹੈ। ਇਸ ਦੀ ਜਾਣਕਾਰੀ ਖੁਦ ਕਿਸਾਨਾਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ 118ਵੇਂ ਦਿਨ ਵੀ ਪੁਲਸ ਦੀ ਗ੍ਰਿਫਤ ਵਿੱਚ ਕਿਸਾਨਾਂ,ਮਜ਼ਦੂਰਾਂ ਦੀਆ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਿਹਾ, 19 ਮਾਰਚ ਦੀ ਸ਼ਾਮ ਤੋਂ ਸਰਕਾਰੀ ਜਬਰ ਵਿਰੁੱਧ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਪਾਣੀ ਪੀਣਾ ਕੀਤਾ ਹੋਇਆ ਹੈ ਬੰਦ। ਬਾਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਟਰੈਕਟਰ ਆਪ ਦੇ MLA ਗੁਰਲਾਲ ਘਨੌਰ ਦੀ ਸ਼ੈਹ ਉੱਪਰ ਉਸ ਦੇ ਹਮਾਇਤੀਆਂ ਦੇ ਘਰਾਂ ਵਿੱਚੋਂ ਮਿਲ ਰਹੇ ਹਨ। ਬਾਰਡਰਾਂ ਉੱਪਰ ਭਾਰੀ ਪੁਲਸ ਫੋਰਸ ਤੈਨਾਤ ਕਰਕੇ ਜਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਸੀ ਅਤੇ ਜਿਸ ਤੋਂ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਹੀ ਚੋਰੀ ਹੋਇਆ ਹੈ ਅਤੇ ਪੁਲਿਸ ਵੱਲੋਂ ਹੀ ਆਮ ਲੋਕਾਂ ਨੂੰ ਕੁੱਝ ਪੈਸਿਆਂ ਵਿੱਚ ਵੇਚਿਆ ਗਿਆ ਅਤੇ ਆਪ MLA ਦੇ ਹਮਾਇਤੀਆਂ ਦੇ ਘਰਾਂ ਦੇ ਵਿੱਚ ਹੀ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਬਾਕੀ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਗਾਇਬ ਹੋਇਆ ਕੀਮਤੀ ਸਮਾਨ ਫਰਿਜ,ਕੂਲਰ,ਏਸੀ, ਇਨਵਾਈਟਰ,ਮੰਜੇ ਬਿਸਤਰੇ, ਗੈਸ ਸਿਲੰਡਰ,ਐਲਈਡੀ ਆਦਿ ਲੱਖਾਂ ਰੁਪਏ ਦਾ ਸਾਮਾਨ ਵੀ ਹੋਵੇਗਾ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਇਹ ਨਾਂ ਸੋਚੇ ਕਿ ਮੋਰਚਾ ਖਤਮ ਹੋ ਗਿਆ ਹੈ ਆਪਣੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ – ਪੁਲਿਸ ਨੇ ਐਸਐਸਓ ਸਮੇਤ ਦੋ ਕੀਤੇ ਮੁਅੱਤਲ