Punjab

ਡੱਲੇਵਾਲ ਦੀ ਹਾਲਤ ਅਤੀ ਨਾਜ਼ੁਕ! ਕਿਸੇ ਸਮੇਂ ਵੀ ਆ ਸਕਦਾ ਅਟੈਕ

ਬਿਉਰੋ ਰਿਪੋਰਟ – ਕਿਸਾਨ ਆਗੂਆਂ ਨੇ ਅੱਜ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਜਗਜੀਤ ਸਿੰਘ ਡੱਲੇਵਾਲ ਇਸ਼ਨਾਨ ਕਰਨ ਤੋਂ ਬਾਅਦ ਬੇਹੋਸ਼ ਹੋ ਗਏ ਅਤੇ ਤਕਰੀਬਨ 10 ਮਿੰਟ ਤੱਕ ਬੇਹੋਸ਼ ਰਹੇ ਪਰ ਡਾਕਟਰਾਂ ਦੀ ਮਿਹਨਤ ਤੇ ਲੋਕਾਂ ਦੀਆਂ ਦੁਆਵਾਂ ਦਾ ਅਸਰ ਸੀ ਕਿ ਉਹਨਾਂ ਨੂੰ ਹੋਸ਼ ਆ ਗਿਆ ਪਰ ਬੀਪੀ ਅਜੇ ਵੀ ਘੱਟ ਹੈ। ਕਿਸਾਨ ਲੀਡਰ ਅਭਿਮਨਿਊ ਕੋਹਾੜ ਨੇ ਕਿਹਾ ਕਿ ਡੱਲੇਵਾਲ ਅੱਜ 2 ਵਜ ਕੇ 20 ਮਿੰਟ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਪਰੀਮ ਕੋਰਟ ਨਾਲ ਜੁੜੇ ਅਤੇ 10-15 ਮਿੰਟ ਗੱਲ ਵੀ ਕੀਤੀ ਪਰ ਜੋ ਗੱਲ ਰੱਖਣਾ ਚਾਹੁੰਦੇ ਸੀ ਉਹ ਨਹੀਂ ਰੱਖ ਸਕੇ ਕਿਉਂਕਿ 2 -3 ਵਾਰ ਕਾਲ ਡਿਸਕੁਨੈਕਟ ਵੀ ਹੋਈ ਕਿਉਕਿ ਇਹ ਕੋਰਟ ਦੀ ਆਈ ਟੀ ਟੀਮ ਤੇ ਨਿਰਭਰ ਹੁੰਦਾ ਹੈ ਕਿਸ ਸਮੇਂ ਕਿਸ ਦੀ ਗੱਲ ਸੁਣਨੀ ਹੈ। ਉਸ ਤੋਂ ਬਾਅਦ ਮੀਡੀਆ ਦੇ ਜਰੀਏ ਡੱਲੇਵਾਲ ਵੱਲੋਂ ਲਿਖਵਾਈ ਗਈ ਗੱਲ ਅਭਿਮੰਨਿਊ ਕੁਹਾੜ ਨੇ ਪੜ ਕੇ ਸੁਣਾਈ ਜਿਸ ਦੇ ਵਿਚ ਸਿਹਤ ਦੀ ਚਿੰਤਾ ਕਰਨ ਲਈ ਕੋਰਟ ਦਾ ਧੰਨਵਾਦ ਕੀਤਾ ਤੇ ਇਹ ਕਿਹਾ ਕਿ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਵੇ ਕਿ ਐਮਐਸਪੀ ਤੇ ਕਾਨੂੰਨ ਬਣਾਏ ਤੇ ਕਿਸਾਨਾਂ ਨੇ ਕੀਤੇ ਲਿਖਤ ਵਾਅਦੇ ਪੂਰੇ ਕਰੇ।

ਇਸ ਮੌਕੇ ਡਾਕਟਰ ਅਵੀਰਾਜ ਨੇ ਕਿਹਾ ਕਿ ਵਿਗਿਆਨ ਦੇ ਮੁਤਾਬਕ ਜੇਕਰ ਕੋਈ ਇਨਸਾਨ 7 ਦਿਨ ਤੱਕ ਖਾਣਾ ਨਹੀਂ ਖਾਦਾ ਤਾਂ ਉਹ ਨੂੰ ਕਾਰਡਿਕ ਅਟੈਕ ਦਾ ਰਿਸਕ ਹੁੰਦਾ ਹੈ ਅਤੇ ਜੇਕਰ ਕੋਈ 14 ਦਿਨ ਤੱਕ ਖਾਣਾ ਨਹੀਂ ਖਾਦਾਂ ਤਾਂ ਉਸ ਨੂੰ ਇਹ ਰਿਸਕ ਹੋਰ ਵਧ ਜਾਂਦਾ ਹੈ ਪਰ ਡੱਲੇਵਾਲ ਨੇ 23 ਦਿਨਾਂ ਤੋਂ ਕੁਝ ਨਹੀਂ ਖਾਦਾ ਇਸ ਕਰਕੇ ਉਨ੍ਹਾਂ ਨੂੰ ਵੀ ਕਾਰਡਿਕ ਅਟੈਕ ਦਾ ਰਿਸਕ ਹੈ ਅਤੇ ਹੋਰ ਬਿਮਾਰਿਆ ਵੀ ਹੋ ਸਕਦੀਆਂ ਹਨ। ਡਾਕਟਰ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਬਲੱਡ ਪਰੈਸ਼ਰ ਘੱਟ ਗਿਆ ਸੀ, ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਨੂੰ ਕਿਸੇ ਵੀ ਸਮੇ ਕਾਰਡਿਕ ਅਟੈਕ ਆ ਸਕਦਾ ਹੈ। ਉਨ੍ਹਾਂ ਦੀ ਹਾਲਤ ਅਤੀ ਨਾਜ਼ੁਕ ਹੈ। 

ਇਹ ਵੀ ਪੜ੍ਹੋ – SGPC ਦੀ ਅੰਤਰਿਮ ਕਮੇਟੀ ਦੇ ਫੈਸਲੇ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ