Punjab

ਡੱਲੇਵਾਲ ਇਸ ਦਿਨ ਫਿਰ ਆਪਣੇ ਵਿਚਾਰ ਕਰਨਗੇ ਸਾਂਝੇ, ਕੋਟੜਾ ਨੇ ਕੀਤੀ ਖ਼ਾਸ ਅਪੀਲ

ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 76 ਦਿਨਾਂ ਤੋਂ ਲਗਾਤਾਰ ਜਾਰੀ ਹੈ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ 13 ਫਰਵਰੀ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ ਤੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 14 ਫਰਵਰੀ ਨੂੰ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ 12 ਫਰਵਰੀ ਨੂੰ ਮਹਾਂਪੰਚਾਇਤ ਦੌਰਾਨ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 12 ਫਰਵਰੀ ਦੀ ਮਹਾਂਪੰਚਾਇਤ ਵਿਚ ਜਗਜੀਤ ਸਿੰਘ ਡੱਲੇਵਾਲ ਇਹ ਦੱਸਣਗੇ ਕਿ ਉਹ ਕੇਂਦਰ ਨਾਲ ਹੋ ਰਹੀ ਮੀਟਿੰਗ ਵਿਚ ਹਿੱਸਾ ਲੈਣਗੇ ਕਿ ਨਹੀਂ। ਇਸ ਦੌਰਾਨ ਕਾਕਾ ਸਿੰਘ ਕੋਟੜਾ ਨੇ ਸਾਰਿਆਂ ਨੂੰ ਵਧ ਚੜ੍ਹ ਕੇ ਮਹਾਂਪੰਚਾਇਤਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ – ਕੱਲ੍ਹ ਇਸ ਸ਼ਹਿਰ ‘ਚ ਰਹੇਗੀ ਅੱਧੇ ਦਿਨ ਦੀ ਛੁੱਟੀ