Punjab

ਡੱਲੇਵਾਲ ਦਾ ਐਸਐਸਪੀ ਨੂੰ ਮਿਲਣ ਤੋਂ ਇਨਕਾਰ

ਬਿਉਰੋ ਰਿਪੋਰਟ – ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 45 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਵੱਲੋਂ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ (SSP Nanak Singh) ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਅੱਜ ਐਸਐਸਪੀ ਨਾਨਕ ਸਿੰਘ ਸਰਕਾਰੀ ਡਾਕਟਰਾਂ ਦੀ ਟੀਮ ਦੇ ਨਾਲ ਖਨੌਰੀ ਮੋਰਚੇ ‘ਤੇ ਪਹੁੰਚੇ ਸਨ ਪਰ ਡੱਲੇਵਾਲ ਵੱਲੋਂ ਉਨ੍ਹਾਂ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਹੈ ਕਿਉਂਕਿ ਲੰਘੇ ਕੱਲ੍ਹ ਡੱਲੇਵਾਲ ਨੇ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਨਾ ਆਵੇ। ਐਸਐਸਪੀ ਦਾ ਇਹ ਦੌਰਾ ਵੀ ਮਹਿਜ ਇਕ ਬੁੱਤਾ ਸਾਰਨ ਵਰਗਾ ਹੈ ਕਿ ਕਿਉਂਕਿ ਉਹ ਅੱਜ ਵੀ ਡਾਕਟਰਾਂ ਦੀ ਟੀਮ ਦੇ ਨਾਲ ਪਹੁੰਚੇ ਸਨ ਪਰ ਪਤਾ ਐਸਐਸਪੀ ਨਾਨਕ ਸਿੰਘ ਨੂੰ ਵੀ ਹੈ ਉਹ ਮੈਡੀਕਲ ਸਹਾਇਤਾ ਨਹੀਂ ਲੈਣਗੇ ਕਿਉਂਕਿ ਇੰਨੀ ਮਾੜੀ ਹਾਲਤ ਵਿਚ ਵੀ ਜਗਜੀਤ ਸਿੰਘ ਡੱਲੇਵਾਲ ਨੇ ਕਿਸੇ ਪ੍ਰਕਾਰ ਦੀ ਮੈਡੀਕਲ ਸਹਾਇਤਾ ਤੋਂ ਪਹਿਲਾ ਹੀ ਇਨਕਾਰ ਕੀਤਾ ਹੋਇਆ ਹੈ। ਡੱਲੇਵਾਲ ਨੇ ਪਹਿਲਾ ਹੀ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ ਪਰ ਕੇਂਦਰ ਵੱਲੋਂ ਅਜੇ ਤੱਕ ਡੱਲੇਵਾਲ ਨੂੰ ਲੈ ਕੇ ਮੂੰਹ ਤੱਕ ਨਹੀਂ ਖੋਲ੍ਹਿਆ।

ਇਹ ਵੀ ਪੜ੍ਹੋ –  ਸੰਘਣੀ ਧੁੰਦ ਨੇ ਪਲਟਾਇਆ ਟਰੱਕ, ਫਰਿਸਤਾ ਬਣ ਕੇ ਅੱਪੜੀ ਸੜਕ ਸੁਰੱਖਿਆ ਫੋਰਸ