ਬਿਉਰੋ ਰਿਪੋਰਟ – 93 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਹਾਲਾਤ ਨੂੰ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ । ਡੱਲੇਵਾਲ ਨੂੰ ਸਵੇਰੇ 5 ਵਜੇ ਤੋਂ ਤੇਜ਼ ਬੁਖਾਰ ਹੈ । ਡਾਕਟਰਾਂ ਦੀ ਟੀਮ ਦੇ ਮੁਤਾਬਿਕ ਉਨ੍ਹਾਂ ਨੂੰ 103 ਡਿਗਰੀ ਬੁਖਾਰ ਹੈ । ਬੀਤੇ ਦਿਨ ਡੱਲੇਵਾਲ ਦਾ ਬਲੱਡ ਪਰੈਸ਼ਨ ਵੀ ਕਾਫੀ ਜ਼ਿਆਦਾ ਆਇਆ ਸੀ । ਕਿਸਾਨ ਆਗੂ ਅਭਿਮਨਿਊ ਕੋਹਾੜ ਮੁਤਾਬਿਕ ਡੱਲੇਵਾਲ ਦੀ ਕੋਟੀਨ ਰਿਪੋਰਟ ਪੋਜ਼ੀਟਿਵ ਆਈ ਹੈ ।
ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ MSP ਗਰੰਟੀ ਕਾਨੂੰਨ ਲਈ ਮਨਜ਼ੂਰੀ ਦੇਣ । ਉਨ੍ਹਾਂ ਕਿਹਾ ਹੁਣ ਅਸੀਂ ਜ਼ਿਆਦਾਦੇਰ ਸਰਕਾਰ ਵੱਲ ਨਹੀਂ ਵੇਖ ਸਕਦੇ ਹਾਂ ਸਾਨੂੰ ਆਪਣੀ ਅਗਲੀ ਰਣਨੀਤੀ ਬਣਾਉਣੀ ਹੋਵੇਗੀ ।
ਕਿਸਾਨ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਕਿਹਾ ਜਾ ਰਿਹਾ ਹੈ ਡੱਲੇਵਾਲ ਨੂੰ ਪੂਰੀ ਖੁਰਾਕ ਦਿੱਤੀ ਜਾ ਰਹੀ ਹੈ । ਕਿਸਾਨ ਆਗੂਆਂ ਨੇ ਕਿਹਾ ਡੱਲੇਵਾਲ ਨੂੰ ਸਿਰਫ਼ ਡ੍ਰਿਪ ਦੇ ਜ਼ਰੀਏ ਗੁਲੂਕੋਸ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਨੱਸਾਂ ਵੀ ਬਲਾਕ ਹੋ ਗਈਆਂ ਹਨ ।