Punjab

ਦਲਜੀਤ ਕਲਸੀ ਨੇ ਮੁੜ NSA ਵਧਾਉਣ ਨੂੰ ਦਿੱਤੀ ਚੁਣੌਤੀ! ਅਜਨਾਲਾ ਹਿੰਸਾ ਬਾਰੇ ਦਿੱਤਾ ਵੱਡਾ ਖੁਲਾਸਾ!

ਬਿਉਰੋ ਰਿਪੋਰਟ – ਖਡੂਰ ਸਾਹਿਬ (KHADOOR SAHIB) ਤੋਂ MP ਅੰਮ੍ਰਿਤਪਾਲ ਸਿੰਘ (AMRITPAL SINGH) ਦੇ ਸਾਥੀ ਦਲਜੀਤ ਸਿੰਘ ਕਲਸੀ (DALJEET SINGH KALSI) ਨੇ ਅਜਨਾਲਾ ਹਿੰਸਾ (AJNALA VOILENCE) ਮਾਮਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਵਿੱਚ ਪਟੀਸ਼ਨ ਪਾਕੇ ਦਲੀਲ ਦਿੱਤੀ ਹੈ ਕਿ ਮੈਂ ਅਜਨਾਲਾ ਮਾਮਲੇ ਵਿੱਚ ਸ਼ਾਮਲ ਨਹੀਂ ਸੀ, ਫਿਰ ਵੀ ਮੇਰੇ ਖਿਲਾਫ ਕਿਉਂ NSA ਲਗਾਇਆ ਗਿਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦੋਵਾਂ ਸਰਕਾਰਾਂ ਨੂੰ ਤਿੰਨ ਹਫਤੇ ਦੇ ਅੰਦਰ ਜਵਾਬ ਦੇਣਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ।

ਕਲਸੀ ਦੇ ਵਕੀਲ ਨੇ ਅਦਾਲਤ ਵਿੱਚ ਤਰਕ ਦਿੱਤਾ ਹੈ ਕਿ ਜਦੋਂ NSA ਹਰ ਤਿੰਨ ਮਹੀਨੇ ਬਾਅਦ ਰਿਵਿਊ ਹੁੰਦੀ ਹੈ ਤਾਂ 1 ਸਾਲ ਲਈ ਕਿਵੇਂ ਵਧਾ ਦਿੱਤੀ ਗਈ ਹੈ। ਸਿਰਫ਼ ਇੰਨਾਂ ਹੀ ਨਹੀਂ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਕਾਰ ਲੋਕਾਂ ਦੇ ਬਿਆਨ ਨੂੰ ਅਧਾਰ ਬਣਾ ਕੇ ਆਖਿਰ ਕਿਵੇਂ ਉਨ੍ਹਾਂ ਦੀ NSA ਵਧਾਈ ਸਕਦੀ ਹੈ। ਦਲਜੀਤ ਸਿੰਘ ਕਲਸੀ ਨੂੰ ਪੰਜਾਬ ਪੁਲਿਸ ਨੇ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਹ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਣ ਵਾਲੇ ਆਗੂਆਂ ਵਿੱਚੋਂ ਇੱਕ ਸਨ।

ਇਹ ਵੀ ਪੜ੍ਹੋ –    ਯੂਪੀ ਦੀ ਬੱਸ ਨੇਪਾਲ ‘ਚ ਹੋਈ ਹਾਦਸਾ ਗ੍ਰਸਤ!