The Khalas Tv Blog Punjab ਦਲਜੀਤ ਦੁਸਾਂਝ ਦਾ ਸ਼ੋਅ ਘਿਰਿਆ ਵਿਵਾ ਦਾਂ ‘ਚ
Punjab

ਦਲਜੀਤ ਦੁਸਾਂਝ ਦਾ ਸ਼ੋਅ ਘਿਰਿਆ ਵਿਵਾ ਦਾਂ ‘ਚ

ਦ ਖ਼ਾਲਸ ਬਿਊਰੋ : ਜਲੰਧਰ ਦੀ ਨਿੱਜੀ ਯੂਨੀਵਰਸਿਟੀ ਵਿੱਚ ਇਕ ਕੰਪਨੀ ਵੱਲੋਂ ਕਰਵਾਇਆ ਗਿਆ ਦਿਲਜੀਤ ਦੁਸਾਂਝ ਦਾ ਪ੍ਰੋਗਰਾਮ ਵਿ ਵਾਦਾਂ ਵਿੱਚ ਘਿਰ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਫਗਵਾੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਐਸਡੀਐਮ ਦੇ ਹੁਕਮਾਂ ਦੀ ਉਲੰ ਘਣਾ ਕਰਨ ਨੂੰ ਲੈ ਕੇ ਵੱਖ ਵੱਖ ਧਰਾਵਾਂ ਦੇ ਤਹਿਤ ਮਾਮ ਲਾ ਦਰਜ ਕੀਤਾ ਗਿਆ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਾ ਰੇ ਗਾ ਮਾ ਪਾ ਕੰਪਨੀ ਵੱਲੋਂ ਸ਼ੋਅ ਕਰਵਾਇਆ ਗਿਆ ਸੀ। ਜਿਸ ਥਾਂ ਉਤੇ ਦਿਲਜੀਤ ਦੁਸਾਂਝ ਦਾ ਚੌਪਰ ਉਤਾਰਿਆ ਜਾਣਾ ਸੀ, ਪਾਇਲਟ ਵੱਲੋਂ ਉਸ ਥਾਂ ਦੀ ਬਜਾਏ ਹੋਰ ਥਾਂ ਉਤੇ ਚੌਪਰ ਉਤਾਰਿਆ ਗਿਆ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।

ਇਸ ਸ਼ੋਅ ਸਬੰਧੀ ਜੋ ਸਮੇਂ ਦੀ ਮਨਜ਼ੂਰੀ ਲਈ ਗਈ ਸੀ, ਉਸ ਸਮੇਂ ਤੋਂ ਜ਼ਿਆਦਾ ਸਮਾਂ ਸ਼ੋਅ ਚਲਾਇਆ ਗਿਆ ਜਿਸ ਨੂੰ ਲੈ ਕੇ ਵੀ ਕਾਰਵਾਈ ਕੀਤੀ ਗਈ ਹੈ। ਫਗਵਾੜਾ ਪੁਲਿਸ ਵੱਲੋਂ ਹੁਣ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਪਾਇਲਟ ਅਤੇ ਪ੍ਰੋਗਰਾਮ ਕਰਵਾਉਣ ਵਾਲੀ ਕੰਪਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Exit mobile version