Punjab

ਦਲਜੀਤ ਚੀਮਾ ਨੇ ਸਿਹਤ ਮੰਤਰੀ ਨੂੰ ਸਮਝਾਇਆ ਮਰੀਜ਼ ਦੀ ਨਿੱਜਤਾ ਦਾ ਕਿਵੇਂ ਰੱਖਣਾ ਖਿਆਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਕੱਸੇ ਗਏ ਨਿਸ਼ਾਨੇ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸਿੱਧੂ ਦਾ ਇਸ ਗੱਲ ਪਿੱਛੇ ਕਿਹੜਾ ਸ੍ਰੋਤ ਹੈ, ਇਸ ਬਾਰੇ ਤਾਂ ਸਾਨੂੰ ਨਹੀਂ ਪਤਾ। ਪਰ ਬਤੌਰ ਸਿਹਤ ਮੰਤਰੀ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਮੈਡੀਕਲ ਟ੍ਰੀਟਮੈਂਟ ਦੇ ਸਬੰਧ ਵਿੱਚ ਜਨਤਕ ਬਿਆਨ (Public Statement) ਨਹੀਂ ਦਿੱਤਾ ਜਾਂਦਾ। ਕਿਸੇ ਨੇ ਕਿੰਨੇ ਦਾ ਟੀਕਾ ਲਗਵਾਇਆ, ਇਹ ਨਿੱਜੀ ਮਸਲੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਮਰੀਜ਼ ਦੀ ਨਿੱਜਤਾ ਬਾਰੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਰ ਗੱਲ ਰਾਜਨੀਤਿਕ ਨਹੀਂ ਹੁੰਦੀ’।

ਪੰਜਾਬ ਵਿੱਚ ਵੈਕਸੀਨ ਦੀ ਕਮੀ ‘ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ‘ਸੁਖਬੀਰ ਬਾਦਲ ਨੇ 62 ਹਜ਼ਾਰ ਦਾ ਕਰੋਨਾ ਟੀਕਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਡੋਨਾਲਡ ਟਰੰਪ ਵਾਲਾ ਟੀਕਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਕੀ ਸੁਖਬੀਰ ਬਾਦਲ ਬਾਕੀ ਲੋਕਾਂ ਦੇ ਵੀ ਇਹੀ ਟੀਕਾ ਲਗਵਾਉਣਗੇ’।