‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕੈਪਟਨ ਦੀ ਨਵੀਂ ਪਾਰਟੀ ‘ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਵਿੱਚ ਰਹਿਣਾ ਕੈਪਟਨ ਦੇ ਵੱਸ ਨਹੀਂ ਰਹਿ ਗਿਆ। ਇਸ ਤੋਂ ਵੱਧ ਕੋਈ ਜ਼ਲਾਲਤ ਨਹੀਂ ਹੋ ਸਕਦੀ। ਕੈਪਟਨ ਦੇ ਸੱਤ ਸਫਿਆਂ ਦੇ ਅਸਤੀਫ਼ੇ ਵਿੱਚ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੈਪਟਨ ਕਹਿ ਰਿਹਾ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਅਤੇ ਮੰਤਰੀ ਗੈਰ-ਕਾਨੂੰਨੀ ਮਾਇਨਿੰਗ ਦਾ ਕੰਮ ਕਰ ਰਹੇ ਸੀ। ਇਹ ਗੱਲ ਅਸੀਂ ਪਹਿਲਾਂ ਹੀ ਕਹਿੰਦੇ ਸਨ। ਮੈਂ ਕੈਪਟਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਕੱਲਾ ਰੇਤ ਮਾਫੀਆ ਹੀ ਨਹੀਂ, ਬਾਕੀ ਵੀ ਜੋ ਭ੍ਰਿਸ਼ਟਾਚਾਰ ਹੋਇਆ ਹੈ, ਉਸ ਵਿੱਚ ਵੀ ਤੁਸੀਂ ਤਾਂ ਹੀ ਕੋਈ ਕਾਰਵਾਈ ਨਹੀਂ ਕਰ ਸਕੇ ਕਿਉਂਕਿ ਉਸ ਵਿੱਚ ਵੀ ਤੁਹਾਡੀ ਪਾਰਟੀ ਦੇ ਸਾਰੇ ਵਿਧਾਇਕ, ਮੰਤਰੀ ਇਸ ਵਿੱਚ ਸ਼ਾਮਿਲ ਸਨ। ਅੱਜ ਇਹ ਸਭ ਕਹਿਣ ਦਾ ਕੋਈ ਫਾਇਦਾ ਨਹੀਂ। ਕੈਪਟਨ ਜੋ ਕਹਿ ਰਹੇ ਹਨ ਕਿ ਉਹ ਅਜਿਹੇ ਲੋਕਾਂ ਦੀ ਲਿਸਟ ਜਾਰੀ ਕਰਨਗੇ, ਉਹ ਉਨ੍ਹਾਂ ਨੂੰ ਬਿਨਾਂ ਦੇਰੀ ਤੋਂ ਕਰ ਦੇਣੀ ਚਾਹੀਦੀ ਹੈ।

Related Post
Khaas Lekh, Khalas Tv Special, Punjab, Religion, Video
ਪੰਜਾਬ ਸਮੇਤ ਪੂਰੀ ਦੁਨੀਆ ‘ਚ ਛਿੜੀ ਵੱਡੀ ਚਰਚਾ
July 7, 2026
