ਬਿਉਰੋ ਰਿਪੋਰਟ : ਵੱਡਾ ਘਲੂਘਾਰਾ,ਛੋਟਾ,ਘਲੂਘਾਰਾ,ਆਪਰੇਸ਼ਨ ਬਲੂਸਟਾਰ ਦੀ ਬਰਸੀ, 1 ਨਵੰਬਰ 1984 ਸਿੱਖ ਨਸਕੁਸ਼ੀ । ਇਹ ਉਹ ਦਿਨ ਹਨ ਜੋ ਸਿੱਖ ਕੌਮ ਕਦੇ ਨਹੀਂ ਭੁੱਲੀ ਅਤੇ ਭੁੱਲ ਵੀ ਨਹੀਂ ਸਕਦੀ ਹੈ । ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਦੀ ਯਾਦ ਸਿਰਫ਼ ਉਸ ਦਿਹਾੜਿਆਂ ਵਾਲੇ ਦਿਨ ਹੀ ਸਾਨੂੰ ਕਿਉਂ ਆਉਂਦੀ ਹੈ ਇਸੇ ਲਈ 84 ਨਸਲਕੁਸ਼ੀ ਦੇ 39 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ । ਕਿਉਂਕਿ ਅਸੀਂ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਖੜੇ ਕਰਨ ਦੀ ਲੜਾਈ ਨੂੰ ਕਦੇ ਉਸ ਡੰਗ ਨਾਲ ਲੜਿਆ ਹੀ ਨਹੀਂ ਜਿਸ ਸ਼ਿਦਤ ਨਾਲ ਲੜਨਾ ਚਾਹੀਦਾ ਸੀ। ਸਿੱਖਾਂ ਦੇ ਦਿਲਾਂ ਨੂੰ ਪਰੇਸ਼ਾਨੀ ਕਰਨ ਵਾਲੀ ਇੰਨਾਂ ਸਾਕਿਆਂ ਵਿੱਚ 18 ਦਸੰਬਰ 2021 ਨੂੰ ਇੱਕ ਹੋਰ ਤਰੀਕ ਸ਼ਾਮਲ ਹੋ ਗਈ ਸੀ । ਜਿਸ ਨੂੰ ਸੋਮਵਾਰ ਨੂੰ ਪੂਰੇ 2 ਸਾਲ ਹੋ ਗਏ ਹਨ । ਇਹ ਉਹ ਦਿਨ ਤਰੀਕ ਹੈ ਜਦੋਂ ਪੂਰੇ ਪੰਜਾਬ ਵਿੱਚ ਹੋ ਰਹੀਆਂ ਬੇਅਦਬੀ ਦਾ ਸੇਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਤੱਕ ਪਹੁੰਚ ਗਿਆ ਸੀ । ਦਲ ਖਾਲਸਾ ਨੇ ਇਸ ਦਿਨ ਨੂੰ ਯਾਦ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕੀਤੀ ਅਤੇ 1 ਘੰਟੇ ਸ਼੍ਰੀ ਦਰਬਾਰ ਸਾਹਿਬ ਤਖਤੀਆਂ ਫੜਕੇ ਕੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਲੈਕੇ ਕਈ ਸਖਤ ਸਵਾਲ ਵੀ ਪੁੱਛੇ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ । ਉਨ੍ਹਾਂ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਹਨ । ਉਹ ਵੀ ਤੁਹਾਨੂੰ ਦੱਸਾਗੇ ਪਰ ਸਰਕਾਰ ਦੇ ਨਾਲ SGPC ਦੇ ਅਵੇਸਲੇਪਨ ਬਾਰੇ ਵੀ ਕੁਝ ਸਵਾਲ ਸਨ ਜਿਸ ‘ਤੇ ਪੈਰਾ ਨਾ ਦੇਣ ਦੀ ਵਜ੍ਹਾ ਕਰਕੇ ਸਿੱਖ ਪੰਥ ਹੁਣ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਜ਼ਾਨਾ ਸੁਣਨ ਨੂੰ ਮਨਜ਼ੂਬਰ ਹੋ ਰਿਹਾ ਹੈ । ਇਸ ਬਾਰੇ ਵੀ ਚਰਚਾ ਜ਼ਰੂਰੀ ਹੈ ।
18 ਦਸੰਬਰ 2021 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ । ਇੱਕ ਸ਼ਖਸ ਤਾਬਿਆਂ ਵਾਲੇ ਪਾਸੇ ਤੋਂ ਆਉਂਦਾ ਹੈ ਅਤੇ ਜੰਗਲੇ ਨੂੰ ਟੱਪ ਕੇ ਅੰਦਰ ਦਾਖਲ ਹੋਕੇ ਬੇਅਬਦੀ ਕਰਨ ਦੀ ਜ਼ੁਰਤ ਕਰਦਾ ਹੈ। ਹਾਲਾਂਕਿ ਮੌਕੇ ਮੌਜੂਦ ਸੇਵਾਦਾਰ ਸਿੰਘ ਉਸ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਬਾਹਰ ਲੈ ਜਾਂਦੇ ਹਨ । ਇਸ ਘਟਨਾਂ ਨੇ ਮੌਕੇ ‘ਤੇ ਮੌਜੂਦ ਸੰਗਤਾਂ ਦੇ ਦਿਲ ਨੂੰ ਇਸ ਕਦਰ ਸੱਟ ਪਹੁੰਚਾਈ ਸੀ ਕਿ ਮੌਕੇ ‘ਤੇ ਬੇਅਦਬੀ ਦੀ ਜ਼ੁਰਤ ਕਰਨ ਵਾਲੇ ਸ਼ਖਸ ਨੂੰ ਸੌਦਾ ਲਾ ਦਿੱਤਾ ਗਿਆ ਸੀ। ਬਾਅਦ ਵਿੱਚੋਂ SGPC ਨੇ ਆਪਣੇ ਪੱਧਰ ‘ਤੇ ਕਮੇਟੀ ਬਣਾਈ ਅਤੇ ਜਾਂਚ ਬਿਠਾਈ, ਤਤਕਾਲੀ ਚੰਨੀ ਸਰਕਾਰੀ ਵਿੱਚ ਉੱਪ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜੀਪੀ ਲਾਅ ਐਂਡ ਆਰਡਰ ਅਧੀਨ ਇੱਕ SIT ਦਾ ਗਠਨ ਕੀਤਾ ਅਤੇ 2 ਦਿਨ ਦੇ ਅੰਦਰ ਰਿਪੋਰਟ ਸੌਂਪਣ ਨੂੰ ਕਿਹਾ ਗਿਆ । ਜਾਂਚ ਦੌਰਾਨ ਸਾਹਮਣੇ ਆਇਆ ਕਿ ਬੇਅਦਬੀ ਕਰਨ ਵਾਲਾ ਸ਼ਖਸ ਦੁਪਹਿਰ ਤੋਂ ਘੁੰਮ ਰਿਹਾ ਸੀ,ਉਸ ਨੂੰ ਪਹਿਲਾਂ ਸੇਵਾਦਾਰ ਨੇ ਅੰਦਰ ਨਹੀਂ ਜਾਣ ਦਿੱਤਾ ਪਰ ਜਿਵੇਂ ਹੀ ਡਿਊਟੀ ਬਦਲੀ ਉਹ ਅੰਦਰ ਵੜਨ ਵਿੱਚ ਕਾਮਯਾਬ ਹੋ ਗਿਆ । ਪਰ ਵੱਡੇ ਸਵਾਲ ਦਾ ਜਵਾਬ ਹੁਣ ਤੱਕ ਨਹੀਂ ਸਾਹਮਣੇ ਆਇਆ ਕਿ ਬੇਅਦਬੀ ਕਰਨ ਵਾਲਾ ਮੁਲਜ਼ਮ ਹੈ ਕੌਣ ਸੀ ? ਕਿਸ ਨੇ ਉਸ ਨੂੰ ਭੇਜਿਆ ਸੀ ? ਚੋਣਾਂ ਤੋਂ ਠੀਕ ਪਹਿਲਾਂ ਇਸ ਵੱਡੀ ਸਾਜਿਸ਼ ਦਾ ਸੂਤਰਧਾਰ ਕੌਣ ਸੀ ? ਇੰਨਾਂ ਸਵਾਲਾਂ ਦਾ ਜਵਾਬ ਹੁਣ ਤੱਕ ਨਹੀਂ ਮਿਲਿਆ ਹੈ ਇਸੇ ਲਈ ਤਾਂ ਵਜ਼ਾਰਤ ਬਦਲਣ ਦੇ ਬਾਵਜੂਦ ਹੁਣ ਵੀ ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰ ਦਾ ਹੋਵੇ ਜਦੋਂ ਬੇਦਅਬੀ ਦੀ ਘਟਨਾ ਨਾਲ ਸਿੱਖ ਭਾਈਚਾਰੇ ਦਾ ਹਿਰਦਾ ਦੁੱਖ ਨਾਲ ਨਾ ਭਰਦਾ ਹੋਏ।
ਸਭ ਤੋਂ ਵੱਡਾ ਸਵਾਲ ਤਾਂ ਇਹ ਕਿ ਦਰਬਾਰ ਸ਼੍ਰੀ ਅੰਮ੍ਰਿਤਸਰ ਅਤੇ ਤਖਤ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਤੋਂ ਬਾਅਦ ਕੀ SGPC ਨੇ ਮੁਲਜ਼ਮਾਂ ਨੂੰ ਲੈਕੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਸਵਾਲ ਕੀਤਾ ? ਤਖਤ ਕੇਸਗੜ੍ਹ ਸਾਹਿਬ ਦੇ ਮੁਲਜ਼ਮ ਨੂੰ ਤਾਂ ਸਜ਼ਾ ਮਿਲ ਗਈ । ਪਰ ਕੀ ਕਮੇਟੀ ਨੇ ਇਹ ਸਵਾਲ ਕੀਤਾ ਕਿ ਸ਼੍ਰੀ ਦਰਬਾਰ ਸਾਹਿਬ ‘ਤੇ ਬੇਅਦਬੀ ਕਰਨ ਵਾਲਾ ਕੌਣ ਸੀ ? ਭਾਵੇ ਉਸ ਦੀ ਮੌਤ ਹੋ ਗਈ ਸੀ । ਪਰ ਪੁਲਿਸ ਕੋਲ ਅਜਿਹੇ ਕਈ ਤਕਨੀਕ ਹਨ ਜਿਸ ਦੇ ਜ਼ਰੀਏ ਸ਼ਖਸ ਦੇ ਮਰਨ ਦੇ ਬਾਅਦ ਵੀ ਉਸ ਦਾ ਪੂਰਾ ਬਾਇਓ ਡੇਟਾ ਨਿਕਲ ਸਕਦਾ ਹੈ। ਪੰਜਾਬ ਪੁਲਿਸ ਸੁਸਤ ਰਹੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ ਪਰ ਕੀ SGPC ਨੇ ਸਰਕਾਰ ਨੂੰ ਕਦੇ ਸਵਾਲ ਕੀਤਾ ? ਜੇਕਰ ਕੀਤਾ ਹੁੰਦਾ ਤਾਂ ਸਿੱਖ ਸਿਆਸੀ ਗਲਿਆਰਿਆਂ ਵਿੱਚ ਜ਼ੂਰਰ ਉੱਠ ਦਾ ਜਿਸ ਤਰ੍ਹਾਂ ਹੋਰ ਮੁੱਦੇ ਸਾਹਮਣੇ ਆਉਂਦੇ ਹਨ ? ਇਸੇ ਸੋਚ ਦੀ ਵਜ੍ਹਾ ਕਰਕੇ ਤਾਂ ਸਿੱਖ ਕੌਮ ਜ਼ੁਲਮਾ ਦੇ ਬਾਵਜੂਦ ਇਨਸਾਫ ਤੋਂ ਦੂਰ ਹੁੰਦੀ ਗਈ। ਜੇਕਰ ਸਰਕਾਰ ਨੂੰ ਵਾਰ-ਵਾਰ ਸਵਾਲ ਪੁੱਛੇ ਹੁੰਦੇ ਤਾਂ ਦਬਾਅ ਜ਼ਰੂਰ ਵੱਧ ਦਾ ਅਤੇ ਸਾਜਿਸ਼ਕਰਤਾ ਦਾ ਨਾਂ ਸਾਹਮਣੇ ਆ ਸਕਦਾ ਸੀ।
ਚੰਨੀ ਵਜ਼ਾਰਤ ਚੱਲੀ ਗਈ ਮਾਨ ਸਰਕਾਰ ਆ ਗਈ ਪਰ ਕਦੇ ਮੌਜੂਦਾ ਸਰਕਾਰ ਨੇ ਵੀ ਸ਼੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਮੁਲਜ਼ਮ ਬਾਰੇ ਕੁਝ ਵੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਜੇਕਰ ਕੀਤੀ ਹੁੰਦੀ ਤਾਂ ਬੇਅਦਬੀਆਂ ਦੀ ਘਟਨਾਵਾਂ ਤੇ ਲਗਾਮ ਲੱਗ ਦੀ । 2015 ਵਿੱਚ ਹੋਈ ਬੇਅਦਬੀ ਦੌਰਾਨ ਵੀ ਅਜਿਹਾ ਹੀ ਹੋਇਆ ਸੀ । ਹੁਣ ਵੀ ਇਨਸਾਫਨ ਹੀਂ ਮਿਲਿਆ । ਇਸੇ ਲਈ ਤਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਮੰਗ ਕਰ ਰਹੇ ਹਨ ਕਿ ਬੇਅਦਬੀ ਕਰਨ ਵਾਲੇ ਦਾ ਨਾਂ ਸੰਗਤਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸਰਕਾਰਾਂ ਤੇ ਪ੍ਰਸ਼ਾਸਨ ਬੇਅਦਬੀ ਕਰਨ ਵਾਲਿਆਂ ਦੇ ਪਿੱਛੇ ਦੀਆਂ ਤਾਕਤਾਂ ਨੂੰ ਸਾਹਮਣੇ ਨਹੀਂ ਲਿਆ ਰਹੀਆਂ। 2 ਸਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਅੱਜ ਤੱਕ ਪਛਾਣ ਨਹੀਂ ਕੀਤੀ ਗਈ ਪਰ ਸੰਸਦ ਭਵਨ ਦੀ ਘਟਨਾ ਵਾਲੇ ਦੋਸ਼ੀਆਂ ਦੇ ਘਰਾਂ ਤੱਕ ਪੁਲਿਸ ਪ੍ਰਸ਼ਾਸਨ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਜਾਣ ਬੁੱਝ ਕੇ ਇਨਸਾਫ਼ ਨਹੀਂ ਦੇ ਰਹੀਆਂ।
ਜਥੇਦਾਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਸਵਾਲ ਜਾਇਜ਼ ਹਨ ਅਤੇ ਵੱਡੇ ਹਨ । ਪਰ ਸਿੱਖਾਂ ਦੇ ਨਾਲ ਜੁੜੇ ਇਸ ਬੇਅਦਬੀ ਵਰਗੇ ਦੁੱਖਾਂਤ ਦਾ ਨਿਪਟਾਰਾਂ ਸਿਰਫ਼ ਇੱਕ ਦਿਨ ਸ਼੍ਰੀ ਅਕਾਲ ਤਖਤ ਸਾਹਮਣੇ ਅਰਦਾਸ ਕਰਨ ਨਾਲ ਨਹੀਂ ਹੋਵੇਗੀ । ਕਿਉਂਕਿ ਗੁਰੂ ਤੁਹਾਨੂੰ ਸੋਝੀ ਬਖਸ ਸਕਦਾ ਹੈ ਚੱਲਣਾ ਤਾਂ ਅਸੀਂ ਆਪ ਹੈ । ਇਸ ਦੇ ਲਈ SGPC ਅਤੇ ਹੋਰ ਜਥੇਬੰਦੀਆਂ ਨੂੰ ਸਿਰ ਜੋੜਨੇ ਪੈਣਗੇ ਅਤੇ ਸਰਕਾਰ ਨੂੰ ਸਵਾਲ ਕਰਨਾ ਪਏਗਾ । 18 ਦਸੰਬਰ ਵਰਗਾ ਦੁਖਾਂਤ ਕਿਸੇ ਵੀ ਗੁਰੂ ਘਰ ਵਿੱਚ ਨਾ ਵਾਪਰੇ ਇਸ ਦੇ ਲਈ ਜ਼ਰੂਰੀ ਹੈ ਤਾਂ 18 ਦਸੰਬਰ ਦੇ ਗੁਨਾਹਗਾਰਾਂ ਦਾ ਹਿਸਾਬ ਪਹਿਲਾਂ ਮੰਗਿਆ ਜਾਵੇ।