Punjab

ਟਿਸ਼ੂ ਪੇਪਰਾਂ ਵਾਂਗ ਜਥੇਦਾਰਾਂ ਨੂੰ ਬਦਲਿਆ ਜਾ ਰਿਹਾ ਹੈ – ਦਾਦੂਵਾਲ

Daduwal gave a statement about the new Jathedar

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : HSGPC ਦੇ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਸਾਲ 2011 ਵਿੱਚ ਚੋਣ ਹੋਈ ਸੀ ਅਤੇ ਹੁਣ 2023 ਆ ਗਿਆ ਹੈ, ਪੂਰੇ 12 ਸਾਲ ਹੋ ਗਏ ਹਨ, ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਗੈਰ ਕਾਨੂੰਨੀ ਹੈ। ਗੈਰ ਕਾਨੂੰਨੀ ਕਾਰਜਕਾਰਨੀ ਨੂੰ ਕਿਸੇ ਵੀ ਜਥੇਦਾਰ ਨੂੰ ਲਗਾਉਣ ਜਾਂ ਹਟਾਉਣ ਦਾ ਕੋਈ ਅਧਿਕਾਰ ਨਹੀਂ ਹੈ। ਜਥੇਦਾਰਾਂ ਨੂੰ ਲਾਉਣ ਅਤੇ ਹਟਾਉਣ ਦਾ ਵਿਧੀ ਵਿਧਾਨ ਜਦੋਂ ਤੱਕ ਕੌਮ ਵਿੱਚ ਨਹੀਂ ਬਣਦਾ, ਓਨਾਂ ਚਿਰ ਕਿਸੇ ਜਥੇਦਾਰ ਦੇ ਲਗਾਏ ਦੀ ਖੁਸ਼ੀ ਨਹੀਂ ਹੈ ਅਤੇ ਕਿਸੇ ਦੇ ਹਟਾਉਣ ਦਾ ਦੁੱਖ ਨਹੀਂ ਹੈ। ਜਥੇਦਾਰਾਂ ਦੀ ਹੈਸੀਅਤ ਇਹ ਹੋ ਗਈ ਹੈ ਕਿ ਰਾਤ ਨੂੰ ਉਹ ਜਥੇਦਾਰ ਵਜੋਂ ਸੌਣ ਅਤੇ ਸਵੇਰ ਨੂੰ ਸਾਬਕਾ ਜਥੇਦਾਰ ਹੋ ਜਾਣ, ਉਨ੍ਹਾਂ ਨੂੰ ਖੁਦ ਪਤਾ ਨਹੀਂ ਹੈ। ਟਿਸ਼ੂ ਪੇਪਰਾਂ ਵਾਂਗ ਜਥੇਦਾਰ ਨੂੰ ਬਦਲਿਆ ਜਾ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰ ਨੂੰ ਲਿਆਉਂਦੇ ਹਾਥੀ ‘ਤੇ ਚੜਾ ਕੇ ਹਨ ਅਤੇ ਤੋਰਦੇ ਗਧੇ ‘ਤੇ ਬਿਠਾ ਕੇ ਹਨ।

ਧਾਮੀ ਵੱਲੋਂ ਜਥੇਦਾਰ ਦੇ ਸਵੈ ਇੱਛਾ ਨਾਲ ਅਹੁਦਾ ਛੱਡਣ ਵਾਲੇ ਬਿਆਨ ਬਾਰੇ ਬੋਲਦਿਆਂ ਦਾਦੂਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਏਨੇ ਵੱਡੇ ਅਹੁਦੇ ‘ਤੇ ਬਿਰਾਜਮਾਨ ਪ੍ਰਧਾਨ ਧਾਮੀ ਝੂਠ ਬੋਲ ਰਹੇ ਹਨ ਕਿ ਜਥੇਦਾਰ ਨੇ ਸਵੈ ਇੱਛਾ ਦੇ ਨਾਲ ਅਹੁਦਾ ਛੱਡਿਆ ਹੈ।