ਅੰਮ੍ਰਿਤਧਾਰੀਆਂ ਸਿੱਖਾਂ ਨੂੰ ਦਾਦੂਵਾਲ ਨੇ ਖ਼ਾਸ ਅਪੀਲ ਕੀਤੀ
‘ਦ ਖ਼ਾਲਸ ਬਿਊਰੋ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਿਨਾਂ ਨਾਂ ਲਏ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ SFJ ਦੇ ਪ੍ਰਧਾਨ ਗੁਰਪਤਵੰਤ ਸਿੰਘ ਪਨੂੰ ‘ਤੇ ਵੱਡਾ ਸ਼ਬਦੀ ਹ ਮਲਾ ਕੀਤਾ ਅਤੇ ਨਾਲ ਹੀ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਸਲਾਹ ਵੀ ਦਿੱਤੀ ਹੈ। ਵੀਡੀਓ ਮੈਸੇਜ ਦੇ ਜ਼ਰੀਏ ਦਾਦੂਵਾਲ ਨੇ ਕਿਹਾ ਉਨ੍ਹਾਂ ਨੂੰ ਅਜਿਹੇ ਕਈ ਪਰਿਵਾਰ ਮਿਲ ਦੇ ਨੇ ਜਿੰਨਾਂ ਦੇ ਘਰਾਂ ਦੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਨੇ ਅਤੇ 2-2 ਸਾਲ ਤੋਂ ਬੇਲ ਵੀ ਨਹੀਂ ਮਿਲੀ, ਇੰਨਾਂ ਸਿੱਖ ਨੌਜਵਾਨਾਂ ਨੂੰ ਦੀਵਾਰਾਂ ‘ਤੇ ਖਾਲਿ ਸਤਾਨ ਦੇ ਨਾਅਰੇ ਅਤੇ ਬਿਲਡਿੰਗਾਂ ‘ਤੇ ਖਾਲਿਸ ਤਾਨ ਦਾ ਝੰਡਾ ਲਹਿਰਾਉਣ ਦੇ ਲਈ ਡਾਲਰਾਂ ਅਤੇ ਨੌਕਰੀ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਜਦੋਂ ਉਹ ਫੜੇ ਜਾਂਦੇ ਨੇ ਤਾਂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਹੈ ਨਾਂ ਹੀ ਪੈਸੇ ਦਿੱਤੇ ਜਾਂਦੇ ਨਹਨ। ਦਾਦੂਵਾਲ ਨੇ ਕਿਹਾ ਇਹ ਪਰੇਸ਼ਾਨੀ ਦੀ ਗੱਲ ਹੈ ਕਿ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਇਸ ਦੇ ਲਈ ਟਾਰਗੇਟ ਬਣਾਇਆ ਜਾ ਰਿਹਾ ਹੈ, ਦਾਦੂਵਾਲ ਨੇ ਜਥੇਦਾਰ ਸਾਹਿਬਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ।
ਦਾਦੂਵਾਲ ਦੀ ਜਥੇਦਾਰਾਂ ਨੂੰ ਅਪੀਲ
HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਪੜ੍ਹ ਲਿਖ ਕੇ ਵੱਡੇ ਅਹੁਦਿਆਂ ‘ਤੇ ਪਹੁੰਚਣ ਅਤੇ ਗੁਰਬਾਣੀ ਨਾਲ ਜੁੜਨ, ਉਨ੍ਹਾਂ ਕਿਹਾ ਵੱਡੀ ਗਿਣਤੀ ਵਿੱਚ ਅੰਮ੍ਰਿਤਧਾਰੀ ਸਿੰਘਾਂ ਨੂੰ ਝੰਡੇ ਲਹਿਰਾਉਣ ਦੇ ਕੰਮ ਵਿੱਚ ਲਗਾਇਆ ਜਾ ਰਿਹਾ ਹੈ ਇਸ ਦੇ ਨਾਲ ਹੋਰ ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਵਿਦੇਸ਼ ਵਿੱਚ ਵੀਜ਼ਾ ਮਿਲਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਤਖ਼ਤਾਂ ਤੋਂ ਅਜਿਹਾ ਸੁਨੇਹਾ ਦੇਣ ਤਾਂ ਕਿ ਸਿੱਖ ਨੌਜਵਾਨ ਅਜਿਹੇ ਕੰਮਾਂ ਵਿੱਚ ਨਾ ਲੱਗਣ, ਦਾਦੂਵਾਲ ਦਾ ਇਹ ਬਿਆਨ ਉਨ੍ਹਾਂ ਦੀ ਲਗਾਤਾਰ ਸੋਚ ਵਿੱਚ ਆ ਰਹੀ ਤਬਦੀਲੀ ਵੱਲ ਵੱਡਾ ਇਸ਼ਾਰਾ ਕਰ ਰਿਹਾ ਹੈ।
ਦਾਦੂਵਾਲ ਦੀ ਸੋਚ ‘ਚ ਬਦਲਾਅ
2015 ਵਿੱਚ ਦਾਦੂਵਾਲ ਨੂੰ ਸ੍ਰੀ ਦਮਦਮਾ ਸਾਹਿਬ ਦਾ ਮੁਤਬਾਜ਼ੀ ਬਣਾਇਆ ਗਿਆ ਸੀ ਉਨ੍ਹਾਂ ਦੇ ਨਾਲ ਬੇਅੰਤ ਸਿੰਘ ਕ ਤ ਲਕਾਂ ਡ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਤਬਾਜ਼ੀ ਜਥੇਦਾਰ ਐਲਾਨਿਆ ਗਿਆ ਸੀ । ਦਾਦੂਵਾਲ ਬਰਗਾੜੀ ਮੋਰਚੇ ਅਤੇ ਸੌਦਾ ਸਾਧ ਖਿਲਾਫ ਵੀ ਡੱਟ ਕੇ ਖੜੇ ਹੋਏ ਪਰ ਲਗਾਤਾਰ ਉਨ੍ਹਾਂ ਦੀ ਸੋਚ ਵਿੱਚ ਬਦਲਾਅ ਆ ਰਿਹਾ ਹੈ। HSGPC ਦਾ ਪ੍ਰਧਾਨ ਬਣਨ ਤੋਂ ਬਾਅਦ ਉਹ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਨਜ਼ਦੀਕ ਹੋਏ। ਕਿਸਾਨ ਅੰਦੋਲਨ ਦੌਰਾਨ ਉਹ ਕਈ ਵਾਰ ਸਰਕਾਰ ਦਾ ਬਚਾਅ ਕਰਦੇ ਹੋਏ ਨਜ਼ਰ ਆਏ, ਰਾਧਾ ਸੁਆਮੀ ਦੇ ਮੁੱਖੀ ਨਾਲ ਵੀ ਉਨ੍ਹਾਂ ਦੀ ਨਜ਼ਦੀਕੀਆਂ ਹੋਇਆ, ਦਾਦੂਵਾਲ ਨੇ ਖੁੱਲ੍ਹ ਕੇ ਉਨ੍ਹਾਂ ਦੀ ਹਿਮਾਇਤ ਕੀਤੀ, ਬੀਜੇਪੀ ਪ੍ਰਭਾਵ ਅਧੀਨ ਨਵੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਉਨ੍ਹਾਂ ਦੀਆਂ ਨਜ਼ਦੀਕੀਆਂ ਵਧੀਆਂ ਹਨ ਅਤੇ SGPC ਦੀਆਂ ਚੋਣਾਂ ਵਿੱਚ ਮੋਰਚੇ ਬੰਦੀ ਦੀ ਯੋਜਨਾ ਬਣੀ ਹੈ । ਹੁਣ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਜਿਸ ਤਰ੍ਹਾਂ ਦਾਦੂਵਾਲ ਨੇ SFJ ਦੇ ਪੰਨੂ ਨੂੰ ਲਤਾੜ ਲਗਾਈ ਹੈ ਉਹ ਵੀ ਉਨ੍ਹਾਂ ਦੇ ਸੋਚ ਵਿੱਚ ਆਈ ਤਬਦੀਲੀ ਨੂੰ ਬਿਆਨ ਕਰ ਰਿਹਾ ਹੈ।