‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੰਨੇ-ਪ੍ਰਮੰਨੇ ਅਦਾਕਾਰ ਰਜਨੀਕਾਂਤ ਨੂੰ ਸਾਲ 2019 ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਭਾਰਤੀ ਸਿਨੇਮਾ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਪੁਰਸਕਾਰ ਲਈ ਇਸ ਵਾਰ ਜੂਰੀ ਵਿੱਚ ਆਸ਼ਾ ਭੋਸਲੇ, ਸੁਭਾਸ਼ ਘਈ, ਮੋਹਨਲਾਲ, ਸ਼ੰਕਰ ਮਹਾਦੇਵਨ ਅਤੇ ਵਿਸ਼ਵਜੀਤ ਚੈਟਰਜੀ ਸ਼ਾਮਿਲ ਸਨ।
