International

ਦੱਖਣੀ ਤੇ ਮੱਧ ਪੱਛਮੀ ਅਮਰੀਕਾ ’ਚ ਵਾਵਰੋਲੇ ਨੇ ਉਜਾੜੇ ਘਰ , ਬਿਜਲੀ ਸਪਲਾਈ ਠੱਪ

Cycloe ncaused destruction in South and Central America, 2100 houses destroyed, 21 dead, many seriously injured.

ਅਮਰੀਕਾ  (America) ਵਿਚ ਆਏ ਭਿਆਨਕ ਖਤਰਨਾਕ ਵਾਵਰੋਲੇ ਨੇ  ਭਿਆਨਕ ਤਬਾਹੀ ਮਚਾਈ ਹੈ। ਤੂਫ਼ਾਨ ਅਤੇ ਵਾਵਰੋਲੇ ਨੇ ਜਿੱਥੇ ਵੀ ਤਬਾਹੀ ਮਚਾਈ ਹੈ, ਉੱਥੇ ਚਾਰੇ ਪਾਸੇ ਸਿਰਫ਼ ਉਜੜੇ ਘਰ ਹੀ ਨਜ਼ਰ ਆ ਰਹੇ ਹਨ। ਦੇਸ਼ ਦੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ ‘ਚ ਭਿਆਨਕ ਤੂਫਾਨ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਇਸਦੇ ਨਾਲ ਹੀ 2 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।

ਤੂਫਾਨ ਦੇ ਮੱਦੇਨਜ਼ਰ ਅਰਕਾਨਸਸ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਇੱਥੇ ਕਰੀਬ 65 ਹਜ਼ਾਰ ਲੋਕਾਂ ਦੇ ਘਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਲਿਟਲ ਰੌਕ, ਅਰਕਾਨਸਸ ਵਿੱਚ ਤੂਫਾਨ ਨਾਲ ਲਗਭਗ 2,100 ਘਰ ਤਬਾਹ ਹੋ ਗਏ ਸਨ। ਤੂਫਾਨ ਕਾਰਨ ਇਲੀਨੋਇਸ ਵਿੱਚ ਇੱਕ ਸੰਗੀਤ ਸਮਾਰੋਹ ਦੀ ਛੱਤ ਡਿੱਗ ਗਈ।

ਤੂਫਾਨ ਨੇ ਵੇਨ, ਅਰਕਨਸਾਸ ਵਿੱਚ ਵੀ ਕਾਫੀ ਤਬਾਹੀ ਮਚਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੇਨ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਘਰ ਢਹਿ ਗਏ ਅਤੇ ਲੋਕ ਮਲਬੇ ਹੇਠਾਂ ਦੱਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੇਲਵਿਡੇਰੇ, ਇਲੀਨੌਇਸ ਵਿੱਚ ਸ਼ੁੱਕਰਵਾਰ ਰਾਤ ਨੂੰ ਤੂਫਾਨ ਦੌਰਾਨ ਇੱਕ ਥੀਏਟਰ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ। ਦੇਸ਼ ਦੇ ਦੱਖਣ ਅਤੇ ਮੱਧ-ਪੱਛਮ ਵਿੱਚ ਤੂਫ਼ਾਨ ਕਾਰਨ ਆਇਓਵਾ ਵਿੱਚ ਤੂਫ਼ਾਨ ਆਉਣ ਦੀ ਰਿਪੋਰਟ ਹੈ।

ਜਦਕਿ ਇਲੀਨੋਇਸ ਵਿੱਚ ਗੜੇ ਪਏ ਅਤੇ ਓਕਲੇਹੋਮਾ ਵਿੱਚ ਘਾਹ ਨੂੰ ਲੱਗੀ ਅੱਗ ਤੇਜ਼ ਹੋ ਗਈ। ਇਸੇ ਦੌਰਾਨ ਅਮਰੀਕੀ ਕੌਮੀ ਮੌਸਮ ਸੇਵਾ ਨੇ ਅਰਕਨਸਾਸ ਦੀ ਰਾਜਧਾਨੀ ਲਿਟਿਲ ਰੌਕ ਅਤੇ ਆਸ ਪਾਸ ਦੇ ਖੇਤਰਾਂ ਲਈ ਤੂਫਾਨ ਦੀ ਐਮਰਜੈਂਸੀ ਐਲਾਨੀ ਅਤੇ ਚਿਤਾਵਨੀ ਦਿੱਤੀ ਕਿ ‘ਵਿਨਾਸ਼ਕਾਰੀ ਤੂਫਾਨ’ ਕਾਰਨ ਲਗਪਗ 350,000 ਤੱਕ ਲੋਕਾਂ ਨੂੰ ਖਤਰਾ ਹੈ। ਤੂਫ਼ਾਨ ਕਾਰਨ ਬਿਜਲੀ ਤੇ ਹੋਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ