Punjab

ਕਿਸਾਨਾਂ ਤੇ ਲੱਗ ਰਹੇ ਕਿਲੋਆਂ ਦੇ ਕੱਟ! ਕਟਾਰੂਚੱਕ ਦੇ ਬਿਆਨ ਨਿਰਆਧਾਰ! ਅਧਿਕਾਰੀਆਂ ਕਿਸਾਨਾਂ ਨੂੰ ਦਿੱਤਾ ਭਰੋਸਾ

ਬਿਉਰੋ ਰਿਪੋਰਟ – ਪੰਜਾਬ ਵਿਚ ਝੋਨੇ ਦੀ ਖਰੀਦ ਨੂੰ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਹੈ। ਦੱਸ ਦੇਈਏ ਕਿ ਅੱਜ ਕਿਸਾਨ ਲੀਡਰਾਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਕਿਸਾਨਾਂ ਨੇ ਆਪਣੀ ਪਰੇਸ਼ਾਨੀਆਂ ਅਤੇ ਮੰਗਾਂ ਰੱਖੀਆਂ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਨਾਲ ਕੀਤੀ ਮੀਟਿੰਗ ਤੋਂ ਬਾਅਦ ਕਿਹਾ ਕਿ ਕਿਸਾਨਾਂ ਨੂੰ ਕਈ ਕਿਲੋਆਂ ਦਾ ਨੁਕਸਾਨ ਝੱਲਣਾ ਪਿਆ ਹੈ ਅਤੇ ਸਰਕਾਰ ਉਸ ਦੀ ਭਰਪਾਈ ਕਰੇ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਸਰਕਾਰ ਕੋਲ ਪਹੁੰਚਦੀ ਕਰ ਦਿੱਤੀ ਜਾਵੇਗੀ ਅਤੇ ਸੋਮਵਾਰ ਤੱਕ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ। 

ਇਸ ਦੇ ਨਾਲ ਹੀ ਡੱਲੇਵਾਲ ਨੇ ਕਿਹਾ ਕਿ ਕਿਸਾਨ ਦੀ ਮੰਡੀਆਂ ‘ਚ ਸ਼ੈਲਰਾਂ, ਆੜਤੀਆਂਂ, ਇੰਸਪੈਕਟਰਾਂ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਰੱਜ ਕੇ ਲੁੱਟ ਕੀਤੀ ਜਾ ਰਹੀ ਹੈ। ਕਿਸਾਨਾਂ ਤੇ 10 ਕਿਲੋ ਤੋਂ ਲੈ ਕੇ 300 ਕਿਲੋ ਤੱਕ ਦਾ ਕੱਟ ਲਗਾਇਆ ਜਾ ਰਿਹਾ ਹੈ। ਡੱਲੇਵਾਲ ਨੇ ਕਿਹਾ ਕਿ ਸ਼ੈਲਰ ਅਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਮੰਨਿਆ ਹੈ ਕਿ ਰੋਪੜ ਦੇ ਵਿਚ ਵੀ ਪੰਜ-ਪੰਜ ਕਿਲੋ ਦਾ ਕੱਟ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸ਼ੈਲਰ ਵਾਲੇ ਪੀਆਰ 126 ਅਤੇ ਹਾਈਬਰੈਡ ਖਰੀਦਣ ਤੋਂ ਇਨਕਾਰ ਕਰ ਰਹੇ ਹਨ ਪਰ ਪੰਜਾਹ ਸਰਕਾਰ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਇਸ ਨੂੰ ਲੈ ਕੇ ਸਰਕਾਰ ਨੂੰ ਅੱਜ ਅਸੀਂ ਨਾ ਖਰੀਦਣ ਵਾਲੀਆਂ ਮੰਡੀਆਂ ਅਤੇ ਸ਼ੈਲਰਾਂ ਵਾਲਿਆ ਦੀ ਵੀਡੀਓਸ ਦਿੱਤੀਆਂ ਹਨ। ਇਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ‘ਤੇ ਐਕਸ਼ਨ ਲਵਾਂਗੇ ਅਤੇ ਕਿਸਾਨਾਂ ਦੇ ਨੁਕਸਾਨ ਦੀ ਵੀ ਪੂਰਤੀ ਕਰਵਾਵਾਂਗੇ। 

ਡੱਲੇਵਾਲ ਨੇ ਕਿਹਾ ਕਿ ਸਰਕਾਰ ਦੇ ਫਸਲ ਨਾ ਖਰੀਦਣ ਕਾਰਨ ਕਿਸਾਨਾਂ ਦੀ ਫਸਲ ਦੀ ਕਟਾਈ ਲੇਟ ਹੋ ਰਹੀ ਹੈ, ਜਿਸ ਦੀ ਵਜਾ ਕਰਕੇ ਹੁਣ ਨਮੀ ਦੀ ਮਾਤਰਾ ਜਿਆਦਾ ਆ ਰਹੀ ਹੈ। ਜਿਸ ਨੂੰ ਲੈ ਕਿਸਾਨਾਂ ਨੇ ਮੁਆਵਜ਼ੇ ਦੇ ਨਾਲ-ਨਾਲ ਛੋਟ ਦੀ ਮੰਗ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਭਾਵੇਂ ਹੁਣ ਨਮੀ 20 ਆਵੇ ਜਾਂ ਇਸ ਤੋਂ ਵੱਧ ਸਰਕਾਰ ਨੂੰ ਫਸਲ ਚੁੱਕਣੀ ਪਵੇਗੀ। ਅਧਿਕਾਰੀਆਂ ਨੇ ਇਸ ਦੇ ਵਿਚਾਰ ਕਰਕੇ ਫੈਸਲਾ ਦੱਸਣ ਦੀ ਗੱਲ ਕਹੀ ਹੈ। 

ਡੱਲੇਵਾਲ ਨੇ ਕਿਹਾ ਕਿ ਮੰਡੀਆਂ ਉਨ੍ਹੀ ਦੇਰ ਤੱਕ ਖੁੱਲੀਆਂ ਰੱਖੀਆ ਜਾਣ ਜਦੋਂ ਤੱਕ ਕਿਸਾਨਾ ਦਾ ਦਾਣਾ ਦਾਣਾ ਵਿਕ ਨਹੀਂਂ ਜਾਂਦਾ। ਜਿਸ ‘ਤੇ ਅਧਿਕਾਰੀਆ ਨੇ ਸਹਿਮਤੀ ਜਤਾਈ ਹੈ। ਕਟਾਰੂਚੱਕ ਦੇ ਬਿਆਨਾਂ ਤੇ ਉਨ੍ਹਾਂ ਨੇ ਨਿਰਮੂਲ ਅਤੇ ਨਿਰਆਧਾਰ ਹੈ। ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਜੇਕਰ ਖਰੀਦ ਸਹੀ ਚੱਲ ਰਹੀ ਹੈ ਤਾਂ ਕਟਾਰੂਚੱਕ ਇਹ ਦੱਸੇ ਕਿ ਮੰਡੀਆਂ ਵਿਚ ਝੋਨੇ ਦੇ ਅੰਬਾਰ ਕਿਉਂ ਲੱਗੇ ਹਨ। ਇਸ ਵਾਰੀ ਆੜਤੀ ਅਤੇ ਸ਼ੈਲਰ ਮਾਲਕ ਆਹਮੇ ਸਾਹਮਣੇ ਹਨ।

ਇਹ ਵੀ ਪੜ੍ਹੋ –  ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਖਿਲਾਫ ਪੰਜਾਬ ਸਰਕਾਰ ਨੇ ਕੀਤੀ ਸਖਤ ਕਾਰਵਾਈ!