ਬਿਉਰੋ ਰਿਪੋਰਟ : ਇੱਕ ਸ਼ਖ਼ਸ ਨੇ ਜਦੋਂ ਆਨ ਲਾਈਨ ਸਮਾਨ ਆਰਡਰ ਕੀਤਾ ਤਾਂ ਉਸ ਦੀ ਬਰੈਡ ਵਿੱਚੋਂ ਚੂਹਾ ਨਿਕਲਿਆ ਹੈ । ਬਲਿਨਕਿਟ (BlinkIt) ਜੋ 10 ਮਿੰਟ ਵਿੱਚ ਰਾਸ਼ਨ ਦੀ ਆਨਲਾਈਨ ਡਿਲੀਵਰੀ ਕਰਨ ਦਾ ਦਾਅਵਾ ਕਰਦੀ ਹੈ ਉਸ ਦੇ ਡਿਲੀਵਰੀ ਪੈਕੇਟ ਤੋਂ ਚੂਹਾ ਨਿਕਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇੰਗਲਿਸ਼ ਓਵਨ ਬਰੈਡ ਦਾ ਇਹ ਪੈਕੇਟ ਪੂਰੀ ਤਰ੍ਹਾਂ ਨਾਲ ਪੈਕ ਸੀ । ਯਾਨੀ ਇਸ ਦੀ ਪੈਕਿੰਗ ਦੇ ਵਕਤ ਹੀ ਚੂਹਾ ਪੈਕੇਟ ਦੇ ਅੰਦਰ ਪੈਕ ਹੋ ਗਿਆ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਬਰੈਡ ਦੀ ਕੰਪਨੀ ਦੇ ਕਿਸੇ ਮੁਲਾਜ਼ਮ ਨੇ ਸਟਾਕ ਦੀ ਡਿਲੀਵਰੀ ਤੱਕ ਕਿਸੇ ਨੇ ਨਹੀਂ ਵੇਖਿਆ ।
ਨਿਤਿਨ ਅਰੋੜਾ ਨਾਂ ਦੇ ਇੱਕ ਯੂਜ਼ਰ ਨੇ ਘਟਨਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬਲਿਨਕਿਟ (BlinkIt) ਦੇ ਨਾਲ ਮੇਰਾ ਤਜ਼ੁਰਬਾ ਬਹੁਤ ਹੀ ਖਰਾਬ ਰਿਹਾ ਹੈ,ਮੈਂ ਬਰੈਡ ਦਾ ਪੈਕੇਟ ਆਰਡਰ ਕੀਤਾ ਸੀ ਜਿਸ ਵਿੱਚੋ ਇੱਕ ਜ਼ਿੰਦਾ ਚੂਹਾ ਪੈਕੇਟ ਦੇ ਅਦੰਰ ਡਿਲੀਵਰ ਕੀਤਾ ਗਿਆ ਹੈ । ਇਹ ਸਾਡੇ ਸਾਰਿਆਂ ਦੇ ਲਈ ਅਲਰਟ ਹੈ । ਜੇਕਰ 10 ਮਿੰਟ ਦੇ ਅੰਦਰ ਅਜਿਹਾ ਸਮਾਨ ਡਿਲੀਵਰ ਹੁੰਦਾ ਹੈ ਤਾਂ ਮੈਂ ਅਜਿਹੀ ਆਟਿਮ ਲੈਣ ਦੀ ਬਜਾਏ ਡਿਲੀਵਰੀ ਦੇ ਲਈ ਕੁਝ ਘੰਟੇ ਇੰਤਜ਼ਾਰ ਕਰਨਾ ਪਸੰਦ ਕਰਾਂਗਾ ।
ਸੋਸ਼ਲ ਮੀਡੀਆ ਯੂਜ਼ਰ ਨੇ ਲੋਕਾਂ ਨੇ ਪੁੱਛੇ ਸਵਾਲ
ਗਾਹਕ ਨਿਤਿਨ ਅਰੋੜਾ ਦੇ ਟਵੀਟ ਤੋਂ ਬਾਅਦ ਇੱਕ ਯੂਜ਼ਰ ਨੇ ਕਿਹਾ ਕਿ ਇੰਗਲਿਸ਼ ਓਵਨ ਕੰਪਨੀ ਦੀ ਬੈਕਰੀ ਅਤੇ ਬਲਿਨਕਿਟ ਐੱਪ ਦੋਵਾਂ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ । ਬੈਕਰੀ ਨੇ ਅਜਿਹਾ ਪੈਕੇਟ ਕਿਵੇਂ ਪੈਕ ਕੀਤਾ ਅਤੇ ਸਟੋਰ ਤੋਂ ਲੈਕੇ ਡਿਲੀਵਰੀ ਕਰਨ ਵਾਲੇ ਕਿਸੇ ਸ਼ਖ਼ਸ ਨੇ ਇਸ ਨੂੰ ਵੇਖਿਆ ਕਿਵੇਂ ਨਹੀਂ ?
ਕਈ ਯੂਜ਼ਰ ਨੇ ਫੂਡ ਸੇਫਟੀ ਅਥਾਰਿਟੀ ‘ਤੇ ਵੀ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਕੌਣ ਜਾਣ ਦਾ ਹੈ ਕਿ ਇਨ੍ਹਾਂ ਥਾਵਾਂ ਦੇ ਆਡਿਟ ਸਹੀ ਸਮੇਂ ਹੁੰਦੇ ਹਨ ਜਾਂ ਨਹੀਂ ? ਉਸ ਵਿੱਚ ਸੇਫਟੀ ਦੀ ਜਾਂਚ ਹੁੰਦੀ ਹੈ ਜਾਂ ਨਹੀਂ ? ਲੋਕਾਂ ਨੇ ਇਹ ਵੀ ਕਿਹਾ ਕਿ 10 ਮਿੰਟ ਵਿੱਚ ਡਿਲੀਵਰੀ ਦੇਣ ਵਾਲੇ ਐੱਪ ‘ਤੇ ਭਰੋਸਾ ਕਰਨਾ ਮੁਸ਼ਕਿਲ ਹੈ । ਬਲਿਨਕਿਟ 10 ਮਿੰਟ ਵਿੱਚ ਡਿਲੀਵਰੀ ਦੇਵੇਗਾ । ਪਰ ਤੁਹਾਡੀ ਸ਼ਿਕਾਇਤ 10 ਦਿਨ ਵੀ ਨਹੀਂ ਸੁਣੀ ਜਾਵੇਗੀ । ਹਾਲਾਂਕਿ ‘ਦ ਖਾਲਸ ਟੀਵੀ ਇਸ ਤਸਵੀਰ ਦੀ ਪੁਸ਼ਟੀ ਆਪਣੇ ਵੱਲੋਂ ਨਹੀਂ ਕਰਦਾ ਹੈ। ਹਾਲਾਂਕਿ ‘ਦ ਖਾਲਸ ਟੀਵੀ ਇਸ ਤਸਵੀਰ ਦੀ ਪੁਸ਼ਟੀ ਨਹੀਂ ਕਰਦਾ ਹੈ ਨਿਤਿਨ ਅਰੋੜਾ ਨਾਂ ਦੇ ਸ਼ਖਸ ਨੇ ਆਪਣੀ ਬਰੈਡ ਵਿੱਚੋ ਚੂਹਾ ਮਿਲਣ ਦਾ ਦਾਅਵਾ ਕੀਾਤ ਹੈ ।