‘ਦ ਖ਼ਾਲਸ ਬਿਊਰੋ : ਕ੍ਰਿਪਟੋ ਕੰਪਨੀ FTX ਟਰੇਡਿੰਗ ਲਿਮਟਿਡ ਦੇ ਕੋ ਫਾਉਂਡਰ ਸੈਮ ਬੈਂਕਮੈਨ-ਫ੍ਰਾਈਡ $16 ਬਿਲੀਅਨ ਡਾਲਰ ਦੀ ਦੌਲਤ ਕੁਝ ਹੀ ਦਿਨਾਂ ਵਿੱਚ ਜ਼ੀਰੋ ਹੋ ਗਈ। ਇਹ ਇਤਿਹਾਸ ਵਿੱਚ ਕਿਸੇ ਬਿਜ਼ਨਸਮੈਨ ਦੀ ਦੌਲਤ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ।
ਇੱਕ ਸਮੇਂ ‘ਤੇ ਸੈਮ ਬੈਂਕਸਮੈਨ ਦੀ ਕੁੱਲ ਜਾਇਦਾਦ $26 ਬਿਲੀਅਨ ਤੱਕ ਪਹੁੰਚ ਗਈ ਸੀ। ਇਸ ਹਫਤੇ ਦੇ ਸ਼ੁਰੂ ਵਿੱਚ, ਅਰਬਾਂ ਡਾਲਰਾਂ ਦੇ ਫੰਡਾਂ ਦੀ ਘਾਟ ਕਾਰਨ FTX ਅਚਾਨਕ ਢਹਿ ਗਿਆ। ਬਾਈਨੈਂਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇਸਨੂੰ ਖਰੀਦਣ ਲਈ ਪ੍ਰਸਤਾਵਿਤ ਸੌਦੇ ਤੋਂ ਪਿੱਛੇ ਹਟਣ ਅਤੇ ਨਿਵੇਸ਼ਕਾਂ ਤੋਂ $9.4 ਬਿਲੀਅਨ ਇਕੱਠਾ ਕਰਨ ਵਿੱਚ ਅਸਫਲ ਹੋਣ ਤੋਂ ਬਾਅਦ ਐਕਸਚੇਂਜ ਢਹਿ ਗਿਆ।
ਕੰਪਨੀ ਦਾ ਕਹਿਣਾ ਹੈ ਕਿ ਬੈਂਕਮੈਨ-ਫਰਾਇਡ ਦੀ ਵਪਾਰਕ ਫਰਮ ਅਲਮੇਡਾ ਰਿਸਰਚ ਨੂੰ ਵੀ ਦਿਵਾਲੀਆ ਕਾਨੂੰਨ ਤਹਿਤ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਹ ਵਪਾਰਕ ਫਰਮ FTX ਦੀ ਵਿੱਤੀ ਸਮੱਸਿਆ ਦੇ ਪਿੱਛੇ ਵੀ ਹੈ ਅਤੇ ਇਸ ਨੇ FTX ਨੂੰ ਲਗਭਗ $ 10 ਬਿਲੀਅਨ ਦਾ ਭੁਗਤਾਨ ਕਰਨਾ ਹੈ।
ਤੁਹਾਨੂੰ ਦੱਸ ਦੇਈਏ ਕਿ FTX ਕੰਪਨੀ ਦੇ ਸੰਸਥਾਪਕ ਸੈਮ ਬੈਂਕਮੈਨ-ਫ੍ਰਾਈਡ ਨੂੰ ‘ਕ੍ਰਿਪਟੋ-ਅਰਬਪਤੀ’ ਅਤੇ ‘ਕ੍ਰਿਪਟੋ ਦਾ ਦੁਨੀਆ ਦਾ ਸਭ ਤੋਂ ਅਨੁਭਵੀ ਨਿਵੇਸ਼ਕ’ ਮੰਨਿਆ ਜਾਂਦਾ ਸੀ। ਕਈ ਵਾਰ ਫਰਾਇਡ ਦੀ ਤੁਲਨਾ ਸਟਾਕ ਮਾਰਕੀਟ ਦੇ ਅਨੁਭਵੀ ਨਿਵੇਸ਼ ਵਾਰੇਨ ਬਫੇਟ ਨਾਲ ਵੀ ਕੀਤੀ ਗਈ ਸੀ, ਪਰ ਅਚਾਨਕ ਉਸ ਦੇ ਦਿਨ ਬਦਲ ਗਏ।
ਇਸ ਤੋਂ ਇਲਾਵਾ ਦਿਵਾਲੀਆ ਕ੍ਰਿਪਟੋ ਰਿਣਦਾਤਾ ਵੋਏਜਰ ਡਿਜੀਟਲ ਵਰਗੀਆਂ ਛੋਟੀਆਂ ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਇਸਨੇ TerraUSD ਨਾਮ ਦੀ ਇੱਕ ਕ੍ਰਿਪਟੋਕਰੰਸੀ ਦੇ ਕਰੈਸ਼ ਹੋਣ ਤੋਂ ਬਾਅਦ FTX ਤੋਂ ਇੱਕ ਰਾਹਤ ਪੈਕੇਜ ‘ਤੇ ਦਸਤਖਤ ਕੀਤੇ।
ਹੁਣ ਅਮਰੀਕਾ ਦਾ ਨਿਆਂ ਵਿਭਾਗ ਅਤੇ ਸੁਰੱਖਿਆ ਐਕਸਚੇਂਜ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਏ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਕੰਪਨੀ ਨੇ ਬੈਂਕਮੈਨ ਫ੍ਰਾਈਡ ਦੇ ਹੇਜ ਫੰਡ ਵਿੱਚ ਸੱਟਾ ਲਗਾਉਣ ਲਈ ਗਾਹਕਾਂ ਦੀ ਜਮ੍ਹਾਂ ਰਕਮ ਦੀ ਵਰਤੋਂ ਕੀਤੀ ਸੀ। ਰੈਗੂਲੇਟਰ ਅਜਿਹੀ ਕਿਸੇ ਵੀ ਉਲੰਘਣਾ ਲਈ ਸਬੰਧਤ ਵਿਅਕਤੀ ਨੂੰ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦੇ ਸਕਦੇ ਹਨ।