‘ਦ ਖ਼ਾਲਸ ਬਿਊਰੋ : ਯੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਯੂਕਰੇਨ ‘ਤੇ ਰੂਸ ਦੇ ਹਮ ਲੇ ਦੌਰਾਨ ਰੂਸ ਦੇ ਖ਼ਿ ਲਾਫ਼ ਸਖ਼ਤ ਪਾਬੰਦੀਆਂ ਦੇ ਵੱਧਦੇ ਦਬਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 12 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵੱਧ ਗਈਆਂ ਹਨ। ਇਸਦੇ ਨਾਲ ਹੀ ਦੁਨੀਆ ਭਰ ਦੇ ਸ਼ੇਅਰ ਬਜ਼ਾਰ ਵੀ ਤੇਜੀ ਨਾਲ ਥੱਲੇ ਡਿੱਗੇ ਹਨ। ਬ੍ਰੈਂਟ ਕੱਚਾ ਤੇਲ 10 ਫ਼ੀਸਦੀ ਤੋਂ ਜ਼ਿਆਦਾ ਵਧਿਆ ਹੈ ਜਦੋਂ ਕਿ ਅਮਰੀਕੀ ਕੱਚਾ ਤੇਲ 10ਡਾਲਰ ਵੱਧ ਕੇ 125 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ।
ਅਮਰੀਕਾ ਅਤੇ ਯੂਰੋਪ ਦੇ ਸਟਾਕ ਫਿਊਚਰਾਂ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ 12.18 ਡਾਲਰ ਵੱਧ ਕੇ 130.29 ਡਾਲਰ ਪ੍ਰਤੀ ਬ੍ਰੈਲ ‘ਤੇ ਪਹੁੰਚ ਗਈ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਅਤੇ ਉਰਜਾ ਨਾਲ ਸਬੰਧਤ ਵਸਤਾਂ ਦੀ ਦਰਾਮਦ ‘ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਅਮਰੀਕੀ ਸ਼ੇਅਰ ਬਜ਼ਾਰ ਦੇ ਐੱਸਐੱਡਪੀ 200’ਚ 1.2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ,ਜਦੋਂ ਕਿ ਡਾਓ ਇੰਡਸਟਰੀਅਲ 1 ਫ਼ੀਸਦੀ ਡਿੱਗ ਕੇ 33,614.480 ‘ਤੇ ਬੰਦ ਹੋਇਆ ਹੈ ਅਤੇ ਨੈਸਡੈਕ 1.7 ਫ਼ੀਸਦੀ ਡਿੱਗ ਕੇ 13,131.44 ਫ਼ੀਸਦੀ ‘ਤੇ ਪਹੁੰਚ ਗਿਆ ਹੈ।