India International Punjab

ਜਸਟਿਨ ਟਰੂਡੋ ਉੱਤੇ ਪੱਥਰ ਸੁੱਟਣ ਵਾਲੇ ਨੌਜਵਾਨ ਉੱਤੇ ਲੱਗੇ ਗੰਭੀਰ ਦੋਸ਼

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਥਿਤ ਤੌਰ ਉੱਤੇ ਪੱਥਰ ਸੁੱਟਣ ਵਾਲੇ 25 ਸਾਲ ਦੇ ਨੌਜਵਾਨ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਦੇਸ਼ ਲੱਗੇ ਹਨ। ਪੁਲਿਸ ਨੇ ਕਿਹਾ ਹੈ ਕਿ ਇਹ ਉਸ ਵੇਲੇ ਦੀ ਘਟਨਾ ਹੈ ਜਦੋਂ ਪ੍ਰਧਾਨ ਪ੍ਰਧਾਨਮੰਤਰੀ ਟਰੂਡੋ ਇਕ ਚੋਣ ਮੁਹਿੰਮ ਦੌਰਾਨ ਬਾਹਰ ਆ ਰਹੇ ਸਨ।ਸ਼ੇਨ ਮਾਰਸ਼ਲ ਨਾਂ ਦੇ ਇਸ ਨੌਜਵਾਨ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਜਦੋਂ ਇਸ ਨੌਜਵਾਨ ਨੇ ਟਰੂਡੋ ਉੱਤੇ ਹਮਲਾ ਕੀਤਾ ਤਾਂ ਉਨ੍ਹਾਂ ਹਲਕੀ ਸੱਟ ਮਹਿਸੂਸ ਹੋਣ ਦੀ ਗੱਲ ਕਹੀ ਸੀ। ਜਸਟਿਨ ਟਰੂਡੋ ਦੇ ਵਿਰੋਧੀਆਂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ।